ਐਵਾਰਡ ਸਮਾਰੋਹ ''ਚ ਅਭਿਨੇਤਰੀ ਸ਼ਰਮਿਲਾ ਟੈਗੋਰ ਨੂੰ ਦੇਖ ਸਹਿਵਾਗ ਨੇ ਗਾਇਆ ਇਹ ਗਾਣਾ

01/13/2020 9:44:15 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਮੈਦਾਨ 'ਤੇ ਚੌਕਿਆਂ-ਛੱਕਿਆਂ ਦੇ ਲਈ ਪ੍ਰਸਿੱਧ ਸਨ ਤੇ ਹੁਣ ਆਫ ਫੀਲਡ ਉਹ ਗੱਲਾਂ ਦੇ ਵੀ ਚੌਕੇ ਲਗਾਉਂਦੇ ਰਹਿੰਦੇ ਹਨ। ਬੀਤੇ ਦਿਨੀਂ ਸਹਿਵਾਗ ਇਕ ਐਵਾਰਡ ਸਮਾਰੋਹ 'ਚ ਪਹੁੰਚੇ ਸਨ। ਉੱਥੇ ਉਸ ਨੇ ਆਈ. ਸੀ. ਸੀ. ਵਲੋਂ ਟੈਸਟ ਕ੍ਰਿਕਟ ਨੂੰ ਚਾਰ ਦਿਨ ਦਾ ਕਰਨ ਦੀ ਨਿੰਦਾ ਕੀਤੀ। ਸਹਿਵਾਗ ਨੇ ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਪਟੌਦੀ ਦੀ ਬਾਲੀਵੁਡ ਅਭਿਨੇਤਰੀ ਪਤਨੀ ਸ਼ਰਮਿਲਾ ਟੈਗੋਰ ਨੂੰ ਦੇਖ ਕੇ ਇਕ ਗਾਣਾ ਵੀ ਗਾਇਆ। ਨਾਲ ਹੀ ਟੈਸਟ ਕ੍ਰਿਕਟ ਦੀ ਮਹੱਤਤਾ ਵੀ ਦੱਸੀ।

PunjabKesari
ਸਹਿਵਾਗ ਨੇ ਫੰਕਸ਼ਨ ਦੌਰਾਨ ਬੈਠੀ ਪਟੌਦੀ ਸਾਹਬ ਦੀ ਪਤਨੀ ਵੱਲ ਦੇਖਦੇ ਹੋਏ ਕਿਹਾ ਕਿ ਸ਼ਰਮਿਲਾ ਜੀ ਇੱਥੇ ਬੈਠੀ ਹੋਈ ਹੈ ਤੇ ਉਸ 'ਤੇ ਫਿਲਮਾਇਆ ਗਿਆ ਇਕ ਪੁਰਾਣਾ ਗਾਣਾ ਹੈ ਜੋ ਟੈਸਟ ਕ੍ਰਿਕਟ ਵੀ ਸ਼ਾਇਦ ਸਾਨੂੰ ਕਹਿ ਰਿਹਾ ਹੈ, 'ਵਾਅਦਾ ਕਰੋ ਤੁਮ ਨਹੀਂ ਛੋੜੋਗੇ, ਤੁਮ ਮੇਰੇ ਸਾਥ, ਜਿੱਥੇ ਤੁਮ ਹੋ ਉੱਥੇ ਮੈਂ ਵੀ ਹੂੰ...।' ਟੈਸਟ ਕ੍ਰਿਕਟ ਵੀ ਇਹੀ ਮੰਗ ਰਿਹਾ ਹੈ।
ਪਟੌਦੀ ਸਾਹਬ ਨਾਲ ਜੁੜਿਆ ਕਿੱਸਾ ਸੁਣਾਇਆ

PunjabKesari
ਇਸ ਮੌਕੇ 'ਤੇ ਸਹਿਵਾਗ ਨੇ ਪਟੌਦੀ ਸਾਹਬ ਦੇ ਨਾਲ ਆਪਣੀਆਂ ਯਾਦਾਂ ਤੇ ਮੁਲਾਕਾਤਾਂ ਨੂੰ ਸਾਂਝਾ ਕੀਤਾ। ਉਨ੍ਹਾ ਨੇ ਕਿਹਾ ਕਿ ਮੇਰਾ ਉਸ ਨਾਲ ਕਰੀਬੀ ਰਿਸ਼ਤਾ ਹੈ। ਮੈਂ ਉਸ ਨੂੰ ਪਹਿਲੀ ਵਾਰ 2005-06 'ਚ ਮਿਲਿਆ ਸੀ, ਮੈਂ ਉਸ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਖੇਡਦਿਆ ਹੋਇਆ ਦੇਖਿਆ ਹੈ, ਮੈਂ ਆਪਣੇ ਖੇਡ 'ਚ ਕਿਸ ਤਰ੍ਹਾਂ ਸੁਧਾਰ ਕਰ ਸਕਦਾ ਹਾਂ। ਉਨ੍ਹਾ ਨੇ ਮੈਨੂੰ ਸਿਰਫ ਇਕ ਗੱਲ ਕਹੀ ਕਿ ਜਦੋਂ ਤੁਸੀਂ ਬੱਲੇਬਾਜ਼ੀ ਕਰ ਰਹੇ ਹੁੰਦੇ ਤਾਂ ਤੁਸੀਂ ਗੇਂਦ ਤੋਂ ਦੂਰ ਹੁੰਦੇ ਹੋ। ਜੇਕਰ ਤੁਸੀਂ ਨੇੜੇ ਰਹੋਗੇ ਤਾਂ ਤੁਸੀਂ ਆਊਟ ਨਹੀਂ ਹੋਵੋਗੇ।


Gurdeep Singh

Content Editor

Related News