ਸਹਿਵਾਗ ਬੋਲੇ- ਜੇਕਰ ਭਾਰਤ ਅਜਿਹਾ ਕਰੇ, ਤਾਂ ਜਿੱਤ ਸਕਦੈ 2019 ਕ੍ਰਿਕਟ ਵਰਲਡ ਕੱਪ
Tuesday, Mar 27, 2018 - 10:00 AM (IST)
ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਭਾਰਤ 2019 ਦਾ ਵਰਲਡ ਕੱਪ ਜਿੱਤ ਸਕਦਾ ਹੈ, ਜੇਕਰ ਯੁਵਾ ਖਿਡਾਰੀਆਂ ਨੂੰ ਮਹਿੰਦਰ ਸਿੰਘ ਧੋਨੀ ਦੇ ਮਾਰਗਦਰਸ਼ਨ ਵਿਚ ਟਰੇਨਡ ਕੀਤਾ ਜਾਵੇ। ਸਹਿਵਾਗ ਨੇ ਕਿਹਾ ਕਿ ਧੋਨੀ ਦੇ ਪ੍ਰਦਰਸ਼ਨ ਅਤੇ ਰਣਨੀਤੀ ਦੀ ਬਦੌਲਤ ਟੀਮ ਇੰਡੀਆ ਨੇ 2011 ਵਿਚ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ।
ਇਨ੍ਹਾਂ ਧਾਕੜ ਖਿਡਾਰੀਆਂ ਨਾਲ ਖੇਡਿਆ ਸੀ ਸਹਿਵਾਗ
ਸਹਿਵਾਗ ਨੇ ਇਕ ਪ੍ਰੋਗਰਾਮ ਵਿਚ ਕਿਹਾ, ''ਇਕ ਯੁਵਾ ਖਿਡਾਰੀ ਦੇ ਰੂਪ ਵਿਚ ਮੈਂ ਆਪਣਾ ਪਹਿਲਾ ਵਿਸ਼ਵ ਕੱਪ ਟੂਰਨਾਮੈਂਟ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ ਅਤੇ ਅਨਿਲ ਕੁੰਬਲੇ ਨਾਲ 2003 ਵਿਚ ਖੇਡਿਆ ਸੀ। ਇਹ ਸਭ ਮੇਰੀ ਮਦਦ ਕਰ ਰਹੇ ਸਨ।''
ਵਰਲਡ ਕੱਪ ਲਈ ਯੁਵਾ ਖਿਡਾਰੀਆਂ ਨੂੰ ਟਰੇਨਡ ਕਰ ਸਕਦੇ ਹਨ
ਸਹਿਵਾਗ ਨੇ ਕਿਹਾ, ''ਵਰਤਮਾਨ ਵਿਚ ਭਾਰਤੀ ਟੀਮ ਵਿਚ ਸ਼ਾਮਲ ਯੁਵਾ ਖਿਡਾਰੀਆਂ ਕੋਲ ਧੋਨੀ ਵਰਗੇ ਸਰਵਸ੍ਰੇਸ਼ਠ ਖਿਡਾਰੀ ਹਨ, ਜੋ ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ 2019 ਦੇ ਵਰਲਡ ਕੱਪ ਦੀ ਤਿਆਰੀ ਲਈ ਟਰੇਨਡ ਕਰ ਸਕਦੇ ਹਨ।''
ਇਸ ਤਰ੍ਹਾਂ ਕੀਤੀ ਸੀ 2011 ਵਰਲਡ ਕੱਪ ਦੀ ਤਿਆਰੀ
2011 ਵਿਚ ਹੋਏ ਵਿਸ਼ਵ ਕੱਪ ਵਿਚ ਆਪਣੇ ਤਜ਼ਰਬੇ ਦੇ ਬਾਰੇ ਵਿਚ ਸਹਿਵਾਗ ਨੇ ਕਿਹਾ, ''ਇਸ ਟੂਰਨਾਮੈਂਟ ਤੋਂ ਦੋ ਸਾਲ ਪਹਿਲਾਂ ਸਾਡੀ ਟੀਮ ਦੀ ਇਕ ਬੈਠਕ ਹੋਈ ਸੀ, ਜਿੱਥੇ ਅਸੀਂ ਇਹ ਫੈਸਲਾ ਲਿਆ ਸੀ ਕਿ ਅਸੀ ਇਸ ਵਿਸ਼ਵ ਕੱਪ ਦੇ ਹਰ ਮੈਚ ਨੂੰ ਨਾਕਆਉਟ ਮੈਚ ਦੀ ਤਰ੍ਹਾਂ ਵੇਖਾਂਗੇ। ਜੇਕਰ ਅਸੀ ਹਾਰੇ, ਤਾਂ ਅਸੀ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਸਮਝਾਂਗੇ। ਅਸੀਂ ਇਸਦੇ ਸਾਰੇ ਮੈਚ ਜਿੱਤੇ ਅਤੇ ਫਾਈਨਲ ਵਿਚ ਪੁੱਜੇ। ਇਸ ਪ੍ਰਕਾਰ ਅਸੀਂ ਤਿਆਰੀ ਕੀਤੀ ਸੀ।''
