ਸਹਿਵਾਗ ਦੇ ਘਰ ਹੋਇਆ ਹਮਲਾ, ਖੁਦ Video ਸ਼ੇਅਰ ਕਰ ਦਿੱਤੀ ਜਾਣਕਾਰੀ
Sunday, Jun 28, 2020 - 02:31 PM (IST)

ਨਵੀਂ ਦਿੱਲੀ : ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਰਹੇ ਵਰਿੰਦਰ ਸਹਿਵਾਗ ਲਾਕਡਾਊਨ ਵਿਚਾਲੇ ਪਰਿਵਾਰ ਦੇ ਨਾਲ ਆਪਣੇ ਘਰ ਸਮਾਂ ਬਿਤਾ ਰਹੇ ਹਨ। ਸ਼ਨੀਵਾਰ ਨੂੰ ਉਸ ਨੇ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਸ਼ੇਅਰ ਕਰ ਦੱਸਿਆ ਕਿ ਉਸ ਦੇ ਘਰ ਹਮਲਾ ਹੋ ਗਿਆ ਹੈ। ਸਹਿਵਾਗ ਨੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਆਪਣੇ ਇੰਸਟਾਗ੍ਰਾਮ ਤੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਟਿੱਡੀਆਂ ਦੀ ਲਪੇਟ 'ਚ ਆਇਆ ਸਹਿਵਾਗ ਦਾ ਘਰ
ਪਿਛਲੇ ਕੁਝ ਸਮੇਂ ਤੋਂ ਉੱਤਰ ਭਾਰਤ ਟਿੱਡੀਆਂ ਦੇ ਹਮਲੇ ਨਾਲ ਪ੍ਰੇਸ਼ਾਨ ਹੈ। ਰਾਜਸਥਾਨ ਵੱਲੋਂ ਫੈਲਦੀਆਂ ਹੋਈਆਂ ਇਹ ਹੁਣ ਦਿੱਲੀ ਤਕ ਆ ਪਹੁੰਚੀਆਂਹਨ। ਸਹਿਵਾਗ ਦਾ ਘਰ ਵੀ ਇਸ ਦੀ ਲਪੇਟ 'ਚ ਆਇਆ ਤੇ ਉਸ ਨੇ ਵੀਡੀਓ ਸ਼ੇਅਰ ਕੀਤੀ ਹੈ। ਸਹਿਵਾਗ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਟਿੱਡੀਆਂ ਦਾ ਹਮਲਾ, ਸਿੱਧੇ ਘਰ ਦੇ ਉੱਪਰ #hamla। ਸਹਿਵਾਗ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਆਸਮਾਨ ਟਿੱਡੀਆਂ ਨਾਲ ਭਰਿਆ ਵਿਖ ਰਿਹਾ ਹੈ।
ਪ੍ਰਸ਼ੰਸਕਾਂ ਨੇ ਸਹਿਵਾਗ ਨੂੰ ਦੱਸੇ ਸੁਰੱਖਿਅਤ ਰਹਿਣ ਦੇ ਉਪਾਅ
Locusts attack , right above the house #hamla
A post shared by Virender Sehwag (@virendersehwag) on Jun 26, 2020 at 11:59pm PDT
ਪ੍ਰਸ਼ੰਸਕਾਂ ਨੇ ਇਸ ਵੀਡੀਓ 'ਤੇ ਕੁਮੈਂਟ ਕਰ ਕੇ ਲਿਖਿਆਕਿ ਸਹਿਵਾਗ ਨੂੰ ਆਪਣਾ ਬੱਲਾ ਬਾਹਰ ਰੱਖ ਦੇਣਾ ਚਾਹੀਦਾ ਹੈ, ਟਿੱਡੀਆਂ ਖੁਦ ਹੀ ਚੱਲੀਆਂ ਜਾਣਗੀਆਂ। ਉੱਥੇ ਕੁਝ ਨੇ ਸਹਿਵਾਗ ਨੂੰ ਵੀਡੀਓ ਬਣਾਉਣ ਦੀ ਵਜਾਏ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਕਈ ਖੇਤਰਾਂ ਵਿਚ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਆ ਰਹੀਆਂ ਹਨ, ਜਦਕਿ ਰਾਜਸਥਾਨ ਪ੍ਰਸ਼ੰਸਕਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਉਨ੍ਹਾਂ ਨੂੰ ਭਜਾਉਣ ਜਾ ਮਾਰਨ ਦੀ ਸਲਾਹ ਦਿੱਤੀ ਹੈ।