ਸਹਿਵਾਗ ਦਾ ਖੁਲਾਸਾ : ਵਿਸ਼ਵ ਕੱਪ ਵਿਚ ਮੇਰੀ ਇਸ ਗੱਲ ਤੋਂ ਖਿਝ ਕੇ ਕੋਹਲੀ ਨੇ ਲਗਾਏ ਸੀ 2 ਲੰਬੇ ਛੱਕੇ
Tuesday, May 07, 2019 - 02:32 PM (IST)

ਜਲੰਧਰ : ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਲੋਕ ਉਸਦੀ ਤੂਫਾਨੀ ਬੱਲੇਬਾਜ਼ੀ ਜਾਂ ਹਾਜ਼ਰ ਜਵਾਬੀ ਲਈ ਜਾਣਦੇ ਹਨ। ਸੋਸ਼ਲ ਮੀਡੀਆ 'ਤੇ ਉਹ ਅਕਸਰ ਦੂਜੇ ਖਿਡਾਰੀਆਂ ਨਾਲ ਮਜ਼ਾਕ ਕਰਦੇ ਦਿਖਾਈ ਦਿੰਦੇ ਹਨ। ਹੁਣ ਸਹਿਵਾਗ ਨੇ ਇਕ ਟੀਵੀ ਸ਼ੋਅ ਦੌਰਾਨ ਵਿਰਾਟ ਕੋਹਲੀ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ ਹੈ। ਸਾਬਕਾ ਸਪਿਨਰ ਅਨਿਲ ਕੁੰਬਲੇ ਨਾਲ ਇਕ ਟੀਵੀ ਸ਼ੋਅ ਵਿਚ ਹਿੱਸਾ ਲੈ ਰਹੇ ਸਹਿਵਾਗ ਨੇ ਦੱਸਿਆ ਕਿ ਇਕ ਵਾਰ ਬੰਗਲਾਦੇਸ਼ ਖਿਲਾਫ ਮੈਚ ਵਿਚ ਮੈਂ ਉਸ ਨੂੰ ਇੰਨਾ ਭੜਕਾ ਦਿੱਤਾ ਸੀ ਕਿ ਉਸਨੇ ਜੋਸ਼ ਵਿਚ ਆ ਕੇ 2 ਲੰਬੇ ਛੱਕੇ ਲਗਾ ਦਿੱਤੇ ਸੀ।
ਸਹਿਵਾਗ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਸਾਡਾ ਮੈਚ ਬੰਗਲਾਦੇਸ਼ ਦੇ ਨਾਲ ਸੀ। ਉਸਦੇ ਨਾਲ ਉਸ ਸਮੇਂ ਕ੍ਰੀਜ਼ 'ਤੇ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਸੀ। ਕੋਹਲੀ ਤਦ ਨਵੇਂ-ਨਵੇਂ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਅਸੀਂ 320 ਤੋਂ ਵੱਧ ਸਕੋਰ ਬਣਾਵਾਂਗੇ ਤਾਂ ਬੰਗਲਾਦੇਸ਼ ਇਸ ਨੂੰ ਚੇਜ਼ ਨਹੀਂ ਕਰ ਸਕੇਗਾ। ਪਾਰੀ ਅੱਗੇ ਵੱਧੀ। ਮੈਂ ਦੇਖਿਆ ਕਿ ਕੋਹਲੀ ਸਾਰੇ ਗ੍ਰਾਊਂਡ ਸ਼ਾਟਸ ਖੇਡ ਰਿਹਾ ਹੈ। ਤਦ ਮੈਂ ਉਸ ਨੂੰ ਕਿਹਾ ਕਿ ਤੂੰ ਕਿਦਾਂ ਦਾ ਖਿਡਾਰੀ ਹੈ? ਤੂੰ ਛੱਕੇ ਹੀ ਨਹੀਂ ਮਾਰ ਰਿਹਾ। ਸਹਿਵਾਗ ਨੇ ਹੱਸਦਿਆਂ ਕਿਹਾ ਕਿ ਉਸਦੀ ਇਹ ਗੱਲ ਕੋਹਲੀ 'ਤੇ ਜਾਦੂ ਕਰ ਗਈ। ਕੋਹਲੀ ਨੇ ਬਾਅਦ ਵਿਚ 2 ਛੱਕੇ ਲਗਾ ਕੇ ਸਹਿਵਾਗ ਨੂੰ ਕਿਹਾ- ਭਾਜੀ ਦੇਖੋ ਮੈਂ ਵੀ ਛੱਕੇ ਲਗਾ ਸਕਦਾ ਹਾਂ।
ਸਹਿਵਾਗ ਨੇ ਇਸ ਦੌਰਾਨ 'ਇਟਸ ਅਵਰ ਰੇਵੇਂਜ' ਖੇਡ ਨਾਲ ਜੁੜਿਆ ਪਲ ਵੀ ਸ਼ੇਅਰ ਕੀਤਾ। ਉਸ ਨੇ ਕਿਹਾ ਕਿ 2007 ਵਿਸ਼ਵ ਕੱਪ ਵਿਚ ਬੰਗਲਾਦੇਸ਼ ਨੇ ਸਾਨੂੰ ਬਾਹਰ ਕਰ ਦਿੱਤਾ ਸੀ। 2011 ਵਿਚ ਸਾਡਾ ਪਹਿਲਾ ਮੈਚ ਬੰਗਲਾਦੇਸ਼ ਨਾਲ ਹੀ ਸੀ। ਮੈਚ ਤੋਂ ਪਹਿਲਾਂ ਮੈਂ ਪ੍ਰੈਸ ਕਾਨਫ੍ਰੈਂਸ ਦੌਰਾਨ ਕਿਹਾ ਕਿ 'ਇਟਸ ਅਵਰ ਰੇਵੇਂਜ'। ਇਹ ਵਾਲੀ ਲਾਈਨ ਮੀਡੀਆ ਨੇ ਚੁੱਕ ਲਈ। ਮੈਨੂੰ ਲੱਗਾ ਜੇਕਰ ਦੌੜਾਂ ਨਹੀਂ ਬਣਾ ਸਕਿਆ ਤਾਂ ਇਹ ਸਹੀ ਨਹੀਂ ਹੋਵੇਗਾ। ਮੈਂ ਗ੍ਰਾਊਂਡ ਵਿਚ ਗਿਆ। ਉਹ ਦਿਨ ਸਾਡੇ ਲਈ ਚੰਗਾ ਸੀ। ਮੈਂ 175 ਦੌੜਾਂ ਬਣਾਈਆਂ ਸੀ।