ਵਨ-ਡੇ ਸੀਰੀਜ਼ ’ਚ ਮਿਲੀ ਹਾਰ ਤੋਂ ਬਾਅਦ ਭਾਰਤ ਦੀ ‘ਪੁਰਾਣੀ’ ਰਣਨੀਤੀ ’ਤੇ ਵਰ੍ਹੇ ਸਹਿਵਾਗ ਅਤੇ ਪ੍ਰਸਾਦ

Friday, Dec 09, 2022 - 01:28 PM (IST)

ਵਨ-ਡੇ ਸੀਰੀਜ਼ ’ਚ ਮਿਲੀ ਹਾਰ ਤੋਂ ਬਾਅਦ ਭਾਰਤ ਦੀ ‘ਪੁਰਾਣੀ’ ਰਣਨੀਤੀ ’ਤੇ ਵਰ੍ਹੇ ਸਹਿਵਾਗ ਅਤੇ ਪ੍ਰਸਾਦ

ਨਵੀਂ ਦਿੱਲੀ (ਭਾਸ਼ਾ)- ਬੰਗਲਾਦੇਸ਼ ਹੱਥੋਂ ਵਨ-ਡੇ ਸੀਰੀਜ਼ ਵਿਚ ਮਿਲੀ ਹਾਰ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਵਰਿੰਦਰ ਸਹਿਵਾਗ ਅਤੇ ਵੈਂਕਟੇਸ਼ ਪ੍ਰਸਾਦ ਨੇ ਭਾਰਤੀ ਟੀਮ ਦੀ ‘ਪੁਰਾਣੀ’ ਰਣਨੀਤੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਕਿਹਾ ਕਿ ਟੀਮ ਪ੍ਰਬੰਧਨ ਨੂੰ ਸਖ਼ਤ ਫੈਸਲੇ ਲੈਣੇ ਹੋਣਗੇ, ਜਦੋਂਕਿ ਸਹਿਵਾਗ ਨੇ ਰੋਹਿਤ ਸ਼ਰਮਾ ਦੀ ਟੀਮ ਨੂੰ ‘ਜਾਗਣ’ ਲਈ ਕਿਹਾ।

PunjabKesari

ਆਪਣੇ ਬੇਮਿਸਾਲ ਅੰਦਾਜ਼ ਵਿਚ, ਸਹਿਵਾਗ ਨੇ ਟਵੀਟ ਕੀਤਾ, “ਕ੍ਰਿਪਟੋਜ਼ ਨਾਲੋਂ ਵੀ ਤੇਜ਼ ਡਿੱਗ ਰਹੀ ਹੈ ਆਪਣੀ ਪਰਫਾਰਮੈਂਸ ਯਾਰ। ਜਾਗਣ ਦੀ ਲੋੜ ਹੈ।’’ ਇਸ ਤੋਂ ਪਹਿਲਾਂ ਮੀਂਹ ਨਾਲ ਪ੍ਰਭਾਵਿਤ ਵਨ-ਡੇ ਸੀਰੀਜ਼ ਵਿਚ ਭਾਰਤ ਨੂੰ ਨਿਊਜ਼ੀਲੈਂਡ ਨੇ 1-0 ਨਾਲ ਹਰਾਇਆ ਸੀ। ਭਾਰਤੀ ਟੀਮ ਨੇ 2013 ਦੇ ਬਾਅਦ ਤੋਂ ਆਈ. ਸੀ. ਸੀ. ਦਾ ਕੋਈ ਖ਼ਿਤਾਬ ਨਹੀਂ ਜਿੱਤਿਆ ਹੈ।

PunjabKesari

ਪ੍ਰਸਾਦ ਨੇ ਟਵੀਟ ’ਚ ਕਿਹਾ, ‘‘ਦੁਨੀਆ ਭਰ ’ਚ ਭਾਰਤ ਇੰਨੇ ਖੇਤਰਾਂ ’ਚ ਨਵੀਂ ਪਹਿਲ ਕਰ ਰਿਹਾ ਹੈ ਪਰ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਸਾਡੀ ਰਣਨੀਤੀ ਸਾਲਾਂ ਪੁਰਾਣੀ ਹੈ।’’ ਉਨ੍ਹਾਂ ਕਿਹਾ,‘‘ਇੰਗਲੈਂਡ ਨੇ 2015 ਵਿਸ਼ਵ ਕੱਪ ’ਚ ਪਹਿਲੇ ਦੌਰ ’ਚੋਂ ਬਾਹਰ ਹੋਣ ਤੋਂ ਬਾਅਦ ਸਖ਼ਤ ਫੈਸਲੇ ਲਏ ਅਤੇ ਅੱਜ ਇੰਨੀ ਸ਼ਾਨਦਾਰ ਟੀਮ ਬਣ ਗਈ ਹੈ। ਭਾਰਤ ਨੂੰ ਵੀ ਸਖ਼ਤ ਫੈਸਲੇ ਲੈਣੇ ਹੋਣਗੇ ਅਤੇ ਸੋਚ ਬਦਲਣੀ ਪਵੇਗੀ। ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਬਾਅਦ ਤੋਂ ਅਸੀਂ ਇਕ ਵੀ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੇ।’’


author

cherry

Content Editor

Related News