ਅਫਰੀਕੀ ਪਿੱਚ ਨੂੰ ਦੇਖ ਗਾਂਗੁਲੀ ਹੋਏ ਗੁੱਸੇ, ICC ਨੂੰ ਦਿੱਤੀ ਇਹ ਸਲਾਹ

01/25/2018 9:56:08 AM

ਕੋਲਕਾਤਾ (ਬਿਊਰੋ)— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਤੀਸਰੇ ਟੈਸਟ ਮੈਚ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਬੇਇਨਸਾਫ ਕਰਾਰ ਦਿੰਦੇ ਹੋਏ ਆਈ.ਸੀ.ਸੀ. ਨੂੰ ਇਸ ਮਾਮਲੇ ਵਿਚ ਦਖਲ ਦੇਣ ਲਈ ਕਿਹਾ। ਗਾਂਗੁਲੀ ਨੇ ਟਵੀਟ ਕੀਤਾ, ''ਇਸ ਤਰ੍ਹਾਂ ਦੀ ਪਿੱਚ ਉੱਤੇ ਟੈਸਟ ਕ੍ਰਿਕਟ ਖੇਡਣਾ ਬੇਇਨਸਾਫ ਹੈ। ਮੈਂ 2003 ਵਿਚ ਨਿਊਜੀਲੈਂਡ ਵਿਚ ਅਜਿਹੀਆਂ ਪਿੱਚਾਂ ਵੇਖੀਆਂ ਸਨ। ਬੱਲੇਬਾਜ਼ਾਂ ਕੋਲ ਬਹੁਤ ਘੱਟ ਮੌਕਾ ਹੁੰਦਾ ਹੈ। ਆਈ.ਸੀ.ਸੀ. ਨੂੰ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ। ਭਾਰਤ ਮੈਚ ਦੇ ਪਹਿਲੇ ਦਿਨ 187 ਦੌੜਾਂ ਉੱਤੇ ਆਊਟ ਹੋ ਗਿਆ। ਦੱਖਣ ਅਫਰੀਕਾ ਨੇ ਪਹਿਲੇ ਦਿਨ ਦੀ ਖੇਡ ਤੱਕ ਇਖ ਵਿਕਟ ਗੁਆ ਕੇ ਛੇ ਦੌੜਾਂ ਬਣਾਈਆਂ ਹਨ।

ਮੇਰੇ ਕਰੀਅਰ ਦੀਆਂ ਮੁਸ਼ਕਲ ਪਿੱਚਾਂ ਵਿੱਚੋਂ ਇਕ ਸੀ
ਪੁਜਾਰਾ ਨੇ ਕਿਹਾ, 'ਇਹ ਓਨਾ ਹੀ ਵਧੀਆ ਸਕੋਰ ਹੈ ਜਿਹੋ ਜਿਹੀ ਪਿਚ ਉੱਤੇ 300 ਦੌੜਾਂ ਬਣਾਉਣਾ। ਮੈਂ ਅਜੇ ਤੱਕ ਜਿੰਨੀ ਮੁਸ਼ਕਲ ਪਿੱਚਾਂ ਉੱਤੇ ਬੱਲੇਬਾਜੀ ਕੀਤੀ ਹੈ, ਨਿਸ਼ਚਿਤ ਰੂਪ ਨਾਲ ਇਹ ਉਨ੍ਹਾਂ ਵਿਚੋਂ ਇੱਕ ਸੀ। ਕੇਪਟਾਊਨ ਵਿਚ ਪਹਿਲੇ ਟੈਸਟ ਵਿਚ ਮਿਲੀ ਪਿਚ ਦੀ ਤੁਲਨਾ ਵਿੱਚ ਇਹ ਕਾਫ਼ੀ ਮੁਸ਼ਕਲ ਸੀ।''

ਅਸੀਂ ਅਫਰੀਕੀਆਂ ਨੂੰ ਆਊਟ ਕਰ ਸਕਦੇ ਹਾਂ
ਉਨ੍ਹਾਂ ਨੇ ਕਿਹਾ, ''ਅਸੀਂ ਕਾਫ਼ੀ ਚੰਗੀ ਬੱਲੇਬਾਜੀ ਕੀਤੀ। ਬੋਰਡ ਉੱਤੇ ਬਣੀਆਂ ਦੌੜਾਂ ਕਾਫ਼ੀ ਹਨ ਅਤੇ ਅਸੀ ਉਨ੍ਹਾਂ ਨੂੰ ਆਉਟ ਕਰ ਸਕਦੇ ਹਾਂ। ਇਹ ਕਾਫ਼ੀ ਅਲੱਗ ਸੀ ਅਤੇ ਪਿੱਚ ਸ਼ੁਰੂ ਵਿੱਚ ਹੌਲੀ ਸੀ ਪਰ ਇਸ ਵਿਚ ਕਾਫ਼ੀ ਉਛਾਲ ਸੀ। ਇਸ ਵਿਚ ਕਾਫ਼ੀ 'ਲੇਟਰਲ ਮੂਵਮੈਂਟ' ਸੀ ਅਤੇ ਦਰਾਰਾਂ ਵਿੱਚ ਕਾਫ਼ੀ 'ਡੇਵੀਏਸ਼ਨ' ਸੀ।''


Related News