ਅਭਿਆਸ ਸੈਸ਼ਨ ਦੌਰਾਨ ਸੁਰੱਖਿਆ ਕਰਮਚਾਰੀ ਦੇ ਲੱਗੀ ਗੇਂਦ, ਹਾਰਦਿਕ ਨੇ ਇੰਝ ਕੀਤੀ ਮਦਦ

Monday, Jan 13, 2020 - 09:14 PM (IST)

ਅਭਿਆਸ ਸੈਸ਼ਨ ਦੌਰਾਨ ਸੁਰੱਖਿਆ ਕਰਮਚਾਰੀ ਦੇ ਲੱਗੀ ਗੇਂਦ, ਹਾਰਦਿਕ ਨੇ ਇੰਝ ਕੀਤੀ ਮਦਦ

ਨਵੀਂ ਦਿੱਲੀ— ਭਾਰਤ ਤੇ ਆਸਟਰੇਲੀਆ ਵਿਚਾਲੇ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਪਹਿਲਾ ਵਨ ਡੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹਾਦਸਾ ਹੋ ਗਿਆ। ਦਰਅਸਲ ਭਾਰਤੀ ਟੀਮ ਅਭਿਆਸ ਸੈਸ਼ਨ 'ਚ ਸੀ ਤਾਂ ਇਕ ਗੇਂਦ ਸੁਰੱਖਿਆ ਕਰਮਚਾਰੀ ਦੇ ਲੱਗ ਗਈ। ਅਚਾਨਕ ਗੇਂਦ ਲੱਗਣ ਨਾਲ ਸੁਰੱਖਿਆ ਕਰਮਚਾਰੀ ਉੱਥੇ ਡਿੱਗ ਗਿਆ। ਉਸ ਦੇ ਕੋਲ ਹਾਰਦਿਕ ਪੰਡਯਾ ਸੀ ਤੇ ਉਸ ਨੇ  ਸਹਾਰਾ ਦਿੱਤਾ ਤੇ ਸੁਰੱਖਿਆ ਕਰਮਚਾਰੀ ਨੂੰ ਐਬੂਲੈਂਸ ਤਕ ਪਹੁੰਚਾਇਆ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮਚਾਰੀ ਦਾ ਨਾਂ ਅਰਾਫਾਤ ਕੁਰੈਸ਼ੀ ਹੈ। ਉਸ ਸਮੇਂ ਪ੍ਰੈਸ ਬਾਕਸ ਦੇ ਨੇੜੇ ਖੜ੍ਹਾ ਸੀ। ਬੱਲੇਬਾਜ਼ ਦਾ ਤੇਜ਼ ਸ਼ਾਟ ਉਸ ਦੇ ਸੀਨੇ 'ਤੇ ਜਾ ਲੱਗਾ। ਅਰਾਫਾਤ ਬਹੁਤ ਦੇਰ ਤਕ ਬੇਹੋਸ਼ ਰਿਹਾ। ਇਸ ਦੌਰਾਨ ਹਾਰਦਿਕ ਨੇ ਉਸਦੀ ਮਦਦ ਕੀਤੀ ਤੇ ਐਬੂਲੈਂਸ ਆਉਣ 'ਤੇ ਉਸ ਨੂੰ ਸਹਾਰਾ ਦੇ ਕੇ ਬੈਠਾਇਆ।

 PunjabKesari
ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ ਹਨ ਹਾਰਦਿਕ ਪੰਡਯਾ
ਹਾਰਦਿਕ ਪੰਡਯਾ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਹੀ ਭਾਰਤੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। ਹਾਰਦਿਕ ਆਪਣੀਆਂ ਸੱਟਾਂ ਤੋਂ ਬਹੁਤ ਪ੍ਰੇਸ਼ਾਨ ਰਹੇ। ਹੁਣ ਫਿਟਨੈੱਸ ਟੈਸਟ ਦੀ ਸਮੱਸਿਆਂ ਨੂੰ ਲੈ ਕੇ ਉਸ ਨੂੰ ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ 'ਚ ਨਹੀਂ ਚੁਣਿਆ ਗਿਆ। ਅੰਦਾਜ਼ਾ ਹੈ ਕਿ ਹੁਣ ਉਹ ਆਈ. ਪੀ. ਐੱਲ. 'ਚ ਹੀ ਖੇਡਦੇ ਹੋਏ ਨਜ਼ਰ ਆਉਣਗੇ।


author

Gurdeep Singh

Content Editor

Related News