ਸਿਵਾਚ ਸਮੇਤ 7 ਭਾਰਤੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਦੌਰ ''ਚ
Tuesday, May 21, 2019 - 04:30 AM (IST)

ਗੁਹਾਟੀ— ਸਾਬਕਾ ਨੋਜਵਾਨ ਚੈਂਪੀਅਨ ਸਚਿਨ ਸਿਵਾਚ ਨੇ ਸੋਮਵਾਰ ਨੂੰ ਇੱਥੇ ਇੰਡੀਅਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ 'ਚ ਅਰਜਨਟੀਨਾ ਦੇ ਰਾਮੋਨ ਨਿਕਾਨੋਰ ਕਯੂਰੋਗਾ ਨੂੰ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਪੱਕੀ ਕੀਤੀ। ਟੂਰਨਾਮੈਂਟ ਦੇ ਪਹਿਲੇ ਦਿਨ 7 ਭਾਰਤੀ ਖਿਡਾਰੀਆਂ ਨੇ ਆਪਣੇ ਮੁਕਾਬਲੇ ਜਿੱਤੇ। ਹਾਲ ਹੀ 'ਚ ਜੀ. ਬੀ. ਮੁੱਕੇਬਾਜ਼ੀ ਟੂਰਨਾਮੈਂਟ 'ਚ ਕਾਂਸੀ ਤਮਗਾ ਜਿੱਤਣ ਵਾਲੇ ਸਿਵਾਚ ਨੇ ਪੁਰਸ਼ਾਂ ਦੇ 52 ਕਿ. ਗ੍ਰਾ ਵਰਗ ਦੇ ਪਹਿਲੇ ਦੌਰ ਦੇ ਮੁਕਾਬਲੇ 'ਚ 5-0 ਨਾਲ ਜਿੱਤ ਦਰਜ ਕੀਤੀ। ਇਹ ਕਰਮਬੀਰ ਨਬੀਨ ਚੰਦਰ ਬੋਰਦੋਲੋਈ ਇੰਡੋਰ ਸਟੇਡੀਅਮ 'ਚ ਖੇਡੇ ਜਾ ਰਹੇ ਮੁਕਾਬਲੇ ਦੇ ਕੁਆਟਰ ਫਾਈਨਲ 'ਚ ਸਿਵਾਚ ਦਾ ਸਾਹਮਣਾ ਵਿਸ਼ਵ ਚੈਂਪੀਅਸ਼ਿਪ ਦੇ ਕਾਂਸੀ ਤਮਗਾ ਜੇਤੂ ਰੋਗੇਨ ਲਾਡੋਨ ਨਾਲ ਹੋਵੇਗਾ। ਲਾਡੋਨ ਨੇ ਉਸ ਨੂੰ ਪ੍ਰੇਸੀਡੇਂਟ ਕੱਪ ਦੇ ਸੈਮੀਫਾਈਨਲ 'ਚ ਖੰਡਿਤ ਫੈਸਲੇ ਨਾਲ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗਾ ਜੇਤੂ ਸੋਨੀਆ ਲਾਥੇਰ (57 ਕਿ. ਗ੍ਰਾ.) ਨੇ ਆਪਣੇ ਮੁਕਾਬਲੇ ਦਾ ਆਗਾਜ ਚੰਦਰ ਕਲਾ ਥਾਪਾ ਨੂੰ 5-0 ਨਾਲ ਹਰਾ ਕੇ ਕੀਤਾ।