T20 WC, SCO vs NAM : ਨਾਮੀਬੀਆ ਨੇ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

Wednesday, Oct 27, 2021 - 10:59 PM (IST)

ਆਬੂਧਾਬੀ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਰੁਬੇਨ ਟਰੰਪਲਮੈਨ ਅਤੇ ਜੇਨ ਫਰਾਇਲਿੰਕ ਦੀ ਤੂਫਾਨੀ ਗੇਂਦਬਾਜ਼ੀ ਨਾਲ ਨਾਮੀਬੀਆ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਗਰੁੱਪ-2 ਮੈਚ 'ਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪਹਿਲੇ ਓਵਰ ਵਿਚ 3 ਵਿਕਟਾਂ ਝਟਕਾਉਣ ਵਾਲੇ ਟਰੰਪਲਮੈਨ ਅਤੇ ਫਰਾਇਲਿੰਕ ਦੀ ਧਾਰਦਾਰ ਗੇਂਦਬਾਜ਼ੀ ਦੇ ਸਾਹਮਣੇ ਸਕਾਟਲੈਂਡ ਦੀ ਟੀਮ 8 ਵਿਕਟਾਂ 'ਤੇ 109 ਦੌੜਾਂ ਹੀ ਬਣਾ ਸਕੀ। 6ਵਾਂ ਮੈਚ ਖੇਡ ਰਹੇ ਟਰੰਪਲਮੈਨ ਦੇ ਕਰੀਅਰ ਦਾ ਇਹ ਸੱਭ ਤੋਂ ਬਿਹਤਰ ਪ੍ਰਦਰਸ਼ਨ ਹੈ। ਸਕਾਟਲੈਂਡ ਵੱਲੋਂ ਮਾਈਕਲ ਲੀਸਕ 44 ਦੌੜਾਂ ਬਣਾ ਕੇ ਟਾਪ ਸਕੋਰਰ ਰਹੇ। ਉਨ੍ਹਾਂ ਤੋਂ ਇਲਾਵਾ ਕ੍ਰਿਸ ਗ੍ਰੀਵਸ (25) ਅਤੇ ਸਲਾਮੀ ਬੱਲੇਬਾਜ਼ ਮੈਥਿਊ ਕ੍ਰਾਸ (19) ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਨਾਮੀਬੀਆ ਨੇ ਇਸ ਦੇ ਜਵਾਬ ਵਿਚ ਜੇਜੇ ਸਮਿਟ ਅਤੇ ਸਲਾਮੀ ਬੱਲੇਬਾਜ਼ ਕ੍ਰੇਗ ਵਿਲੀਅਮਸ ਦੀਆਂ ਪਾਰੀਆਂ ਦੀ ਬਦੌਲਤ 5 ਗੇਂਦਾਂ ਬਾਕੀ ਰਹਿੰਦੇ 6 ਵਿਕਟਾਂ 'ਤੇ 115 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਇਹ ਖਬਰ ਪੜ੍ਹੋ-  ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ

PunjabKesari
ਨਾਮੀਬੀਆ ਨੂੰ ਮਾਈਕਲ ਵਾਨ ਅਲਿੰਗਨ (18) ਅਤੇ ਕ੍ਰੇਗ ਨੇ ਪਹਿਲੀ ਵਿਕਟ ਲਈ 28 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿਵਾਈ। ਵਾਨ ਅਲਿੰਗਨ ਨੇ ਜੋਸ਼ ਡੇਵੀ 'ਤੇ ਲਗਾਤਾਰ 2 ਚੌਕੇ ਜੜੇ ਪਰ ਸਾਫਯਾਨ ਸ਼ਰੀਫ ਨੇ ਉਨ੍ਹਾਂ ਨੂੰ ਰਿਚੀ ਬੇਰਿੰਗਟਨ ਦੇ ਹੱਥੋਂ ਕੈਚ ਕਰਵਾ ਦਿੱਤਾ। ਨਾਮੀਬੀਆ ਨੇ ਪਾਵਰ ਪਲੇਅ 'ਚ 1 ਵਿਕਟ 'ਤੇ 29 ਦੌੜਾਂ ਬਣਾਈਆਂ। ਵਿਲੀਅਮਸ ਅਤੇ ਜੇਮਸ ਗਰੀਨ (09) ਨੇ ਇਸ ਤੋਂ ਬਾਅਦ ਪਾਰੀ ਨੂੰ ਅੱਗੇ ਵਧਾਇਆ। ਗਰੀਨ ਨੇ ਕ੍ਰਿਸ ਗ੍ਰੀਵਸ ਉੱਤੇ ਚੌਕਾ ਜੜਿਆ, ਜਦੋਂਕਿ ਕ੍ਰੇਗ ਨੇ ਮਾਰਕ ਵਾਟ 'ਤੇ ਪਾਰੀ ਦਾ ਪਹਿਲਾ ਛੱਕਾ ਮਾਰ ਕੇ 9ਵੇਂ ਓਵਰ ਵਿਚ ਟੀਮ ਦੇ ਦੌੜਾਂ ਦਾ ਅਰਧ ਸੈਂਕੜਾ ਪੂਰਾ ਕੀਤਾ। ਗ੍ਰੀਵਸ ਨੇ ਗਰੀਨ ਨੂੰ ਜਾਰਜ ਦੇ ਹੱਥੋਂ ਕੈਚ ਕਰਵਾ ਕੇ ਨਾਮੀਬੀਆ ਨੂੰ ਦੂਜਾ ਝੱਟਕਾ ਦਿੱਤਾ। ਲੀਸਕ ਨੇ ਇਸ ਤੋਂ ਬਾਅਦ ਕਪਤਾਨ ਗੇਰਹਾਰਡ ਇਰਾਸਮਸ (04) ਨੂੰ ਬੋਲਡ ਕੀਤਾ, ਜਦੋਂਕਿ ਵਾਟ ਨੇ ਕ੍ਰੇਗ ਨੂੰ ਸਟੰਪ ਆਊਟ ਕਰਵਾ ਕੇ ਨਾਮੀਬੀਆ ਦਾ ਸਕੋਰ 4 ਵਿਕਟ 'ਤੇ 67 ਦੌੜਾਂ ਕੀਤੀਆਂ। ਸਮਿਟ ਅਤੇ ਡੇਵਿਡ ਵਾਸੇ (16) ਨੇ ਇਸ ਤੋਂ ਬਾਅਦ ਮੋਰਚਾ ਸੰਭਾਲਿਆ।

ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News