ਸ਼ੇਫਲਰ ਨੇ ਹੀਰੋ ਵਰਲਡ ਚੈਲੰਜ ਦਾ ਖਿਤਾਬ ਜਿੱਤਿਆ

Tuesday, Dec 05, 2023 - 09:57 AM (IST)

ਸ਼ੇਫਲਰ ਨੇ ਹੀਰੋ ਵਰਲਡ ਚੈਲੰਜ ਦਾ ਖਿਤਾਬ ਜਿੱਤਿਆ

ਨਾਸਾਓ (ਬਹਾਮਾਸ)–ਦੁਨੀਆ ਦੇ ਨੰਬਰ ਇਕ ਗੋਲਫਰ ਸਕਾਟੀ ਸ਼ੇਲਫਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪਹਿਲੀ ਵਾਰ ਹੀਰੋ ਵਰਲਡ ਚੈਲੰਜ ਦਾ ਖਿਤਾਬ ਜਿੱਤਿਆ ਜਦਕਿ ਟੂਰਨਾਮੈਂਟ ਦੇ ਮੇਜ਼ਬਾਨ ਟਾਈਗਰ ਵੁਡਸ ਨੇ ਚੰਗੀ ਵਾਪਸੀ ਕੀਤੀ। ਸ਼ੇਲਫਰ ਨੇ ਆਖਰੀ ਦੌਰ ਤੋਂ ਪਹਿਲਾਂ ਤਿੰਨ ਸ਼ਾਟਾਂ ਦੀ ਬੜ੍ਹਤ ਬਣਾ ਰੱਖੀ ਸੀ। ਉਸ ਨੇ ਆਖਰੀ ਦੌਰ ਵਿਚ ਚਾਰ ਅੰਡਰ 68 ਦਾ ਕਾਰਡ ਖੇਡਿਆ ਤੇ ਆਪਣਾ ਕੁਲ ਸਕੋਰ 268 ਤਕ ਪਹੁੰਚਾਇਆ। ਉਸ ਨੂੰ ਖਿਤਾਬ ਜਿੱਤਣ ’ਤੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਮਿਲਿਆ।

ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਮੈਟ ਫਿਟਜਪੈਟ੍ਰਿਕ ਨੇ ਆਖਰੀ ਦੌਰ ਵਿਚ ਅੱਠ ਅੰਡਰ 67 ਦੇ ਕਾਰਡ ਨਾਲ ਆਪਣਾ ਕੁਲ ਸਕੋਰ 272 ’ਤੇ ਪਹੁੰਚਾਇਆ ਤੇ ਤੀਜਾ ਸਥਾਨ ਹਾਸਲ ਕੀਤਾ। ਸਾਰਿਆਂ ਦੀਆਂ ਨਜ਼ਰਾਂ ਟਾਈਗਰ ਵੁਡਸ ’ਤੇ ਟਿਕੀਆਂ ਸਨ। ਉਸ ਨੇ ਆਖਰੀ ਦੌਰ ਵਿਚ 72 ਦਾ ਕਾਰਡ ਖੇਡਿਆ। ਇਸ ਤੋਂ ਪਹਿਲਾਂ ਸ਼ੁਰੂਆਤੀ ਤਿੰਨ ਦਿਨ ਉਸਦਾ ਸਕੋਰ 75, 70 ਤੇ 71 ਰਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News