ਮਰਦ ਰੈਸਲਰ ਦੇ ਨਾਲ ‘B & P’ ਮੈਚ ਖੇਡੇਗੀ Scarlett Bordeaux, ਵੀਡੀਓ ਪਾ ਕੇ ਚੈਲੰਜ ਕੀਤਾ ਮਨਜ਼ੂਰ

Tuesday, Jun 21, 2022 - 05:20 PM (IST)

ਮਰਦ ਰੈਸਲਰ ਦੇ ਨਾਲ ‘B & P’ ਮੈਚ ਖੇਡੇਗੀ Scarlett Bordeaux, ਵੀਡੀਓ ਪਾ ਕੇ ਚੈਲੰਜ ਕੀਤਾ ਮਨਜ਼ੂਰ

ਸਪੋਰਟਸ ਡੈਸਕ- ਸਾਬਕਾ ਡਬਲਯੂ. ਡਬਲਯੂ. ਈ. ਸੁਪਰਸਟਾਰ ਸਕਾਰਲੇਟ ਬੋਰਡੋ ਛੇਤੀ ਹੀ ਬ੍ਰਾ ਐਂਡ ਪੈਂਟੀ ਭਾਵ ਬੀ. ਐਂਡ ਪੀ. ਮੈਚ ਖੇਡਦੀ ਹੋਈ ਨਜ਼ਰ ਆਵੇਗੀ। ਡਬਲਯੂ. ਡਬਲਯੂ. ਈ. 'ਚ ਸਭ ਤੋਂ ਪਹਿਲਾਂ ਬੋਰਡੋ ਆਪਣੇ ਜ਼ਿੰਦਗੀ ਦੇ ਅਸਲ ਸਾਥੀ ਤੇ ਦੋ ਵਾਰ ਦੇ ਐੱਨ. ਐਕਸ. ਟੀ. ਚੈਂਪੀਅਨ ਕਿਲਰ ਕ੍ਰਾਸ ਦੇ ਲਈ ਮੈਨੇਜਰ ਦਾ ਕੰਮ ਕਰਦੀ ਸੀ। ਕਰਾਸ ਨੂੰ ਜਦੋਂ ਕੰਪਨੀ ਦੇ ਮੁੱਖ ਰੋਸਟਰ 'ਚ ਲਿਜਾਇਆ ਗਿਆ ਤਾਂ ਬੋਰਡੋ ਉਨ੍ਹਾਂ ਤੋਂ ਵੱਖ ਹੋ ਗਈ। 2021 'ਚ ਜਦੋਂ ਕ੍ਰਾਸ ਨੂੰ ਡਬਲਯੂ. ਡਬਲਯੂ. ਈ. ਨੇ ਰਿਲੀਜ਼ ਕੀਤਾ ਤਾਂ ਦੋਵੇਂ ਆਜ਼ਾਦ ਤੌਰ 'ਤੇ ਖੇਡ ਕੇ ਜਿੱਤ ਹਾਸਲ ਕਰ ਰਹੇ ਹਨ। 

ਇਹ ਵੀ ਪੜ੍ਹੋ : ਰੋਨਾਲਡੋ ਦੀ ਕਾਰ ਦਾ ਹੋਇਆ ਐਕਸੀਡੈਂਟ, ਚਕਨਾਚੂਰ ਹੋਈ 16 ਕਰੋੜ ਦੀ ਬੁਗਾਟੀ

PunjabKesari

ਹੁਣ ਬੋਰਡੋ ਨੇ ਅਚਾਨਕ ਇਕ ਐਲਾਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਬੋਰਡੋ ਹੁਣ ਆਜ਼ਾਦ ਮਰਦ ਰੈਸਲਰ ਐਡੀ ਓਨਲੀ ਦੇ ਨਾਲ ਬ੍ਰਾ ਐਂਡ ਪੈਂਟੀ ਮੈਚ ਖੇਡਦੀ ਨਜ਼ਰ ਆਵੇਗੀ। ਸਰਕਲ 6 ਦੇ ਟਵਿੱਟਰ ਪੇਜ 'ਤੇ ਪਾਈ ਗਈ ਵੀਡੀਓ 'ਚ ਉਨ੍ਹਾਂ ਕਿਹਾ ਕਿ ਉਹ ਇਹ ਮੈਚ ਖੇਡਣ ਲਈ ਉਤਸੁਕ ਹੈ।

PunjabKesari

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਕਪਤਾਨ ਦੇ ਤੌਰ 'ਤੇ ਮਨਪ੍ਰੀਤ ਦੀ ਵਾਪਸੀ

ਜ਼ਿਕਰਯੋਗ ਹੈ ਕਿ ਬੋਰਡੋ ਨੇ ਡਬਲਯੂ. ਡਬਲਯੂ. ਈ. ਲਈ ਸਿਰਫ ਇਕ ਬਾਊਟ ਹੀ ਲੜੀ ਹੈ। ਜੂਨ 2021 'ਚ ਸਮੈਕਡਾਊਨ ਡਾਰਕ ਮੈਚ 'ਚ ਉਨ੍ਹਾਂ ਨੂੰ ਸ਼ਾਟਜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਲਰ ਕ੍ਰਾਸ ਦੇ ਨਾਲ ਵੈਲੇਟ ਦੇ ਤੌਰ 'ਤੇ ਕੰਮ ਕੀਤਾ ਪਰ ਇਸ ਦੌਰਾਨ ਰੈਸਲ ਪ੍ਰੋ ਤੇ ਨਿਊ ਕੁਸ਼ਤੀ ਜਾਰੀ ਰੱਖੀ। ਆਪਣੇ ਸਭ ਤੋਂ ਹਾਲੀਆ ਰੈਸਲਪ੍ਰੋ ਆਊਟਿੰਗ 'ਚ ਉਨ੍ਹਾਂ ਨੇ ਸਾਬਕਾ ਡਬਲਯੂ. ਡਬਲਯੂ. ਈ. ਵਿਮੇਂਸ ਚੈਂਪੀਅਨ ਮੇਲਿਨਾ ਨੂੰ ਹਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News