ਘੋਸ਼ਾਲ ਵਰਲਡ ਰੈਂਕਿੰਗ 'ਚ ਪਹੁੰਚਣ ਵਾਲੇ ਬਣੇ ਪਹਿਲੇ ਭਾਰਤੀ ਪੁਰਸ਼ ਸਕੁਐਸ਼ ਖਿਡਾਰੀ

Tuesday, Apr 02, 2019 - 03:41 PM (IST)

ਘੋਸ਼ਾਲ ਵਰਲਡ ਰੈਂਕਿੰਗ 'ਚ ਪਹੁੰਚਣ ਵਾਲੇ ਬਣੇ ਪਹਿਲੇ ਭਾਰਤੀ ਪੁਰਸ਼ ਸਕੁਐਸ਼ ਖਿਡਾਰੀ

ਨਵੀਂ ਦਿੱਲੀ— ਸੌਰਵ ਘੋਸ਼ਾਲ ਸੋਮਵਾਰ ਨੂੰ ਪੀ.ਐੱਸ.ਏ ਵਿਸ਼ਵ ਰੈਂਕਿੰਗ 'ਚ ਚੋਟੀ ਦੇ 10 'ਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਪੁਰਸ਼ ਸਕੁਐਸ਼ ਖਿਡਾਰੀ ਬਣ ਗਏ ਹਨ। ਭਾਰਤੀ ਮਹਿਲਾ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਇਸ ਤੋਂ ਪਹਿਲਾਂ ਵਿਸ਼ਵ ਰੈਂਕਿੰਗ 'ਚ ਚੋਟੀ ਦੇ 10 'ਚ ਜਗ੍ਹਾ ਬਣਾ ਚੁੱਕੀਆਂ ਹਨ।
PunjabKesari
ਘੋਸ਼ਾਲ ਹਾਲ ਦੇ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਦਸਵੇਂ ਸਥਾਨ 'ਤੇ ਪਹੁੰਚ ਗਏ ਹਨ ਜੋ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਘੋਸ਼ਾਲ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਸ਼ਿਕਾਗੋ 'ਚ 2018-19 ਪੀ.ਐੱਸ.ਏ. ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਸੀ। ਉਨ੍ਹਾਂ ਨੇ ਜਿਊਰਿਖ 'ਚ ਗ੍ਰਾਸਹੋਪਰ ਕੱਪ 'ਚ ਵੀ ਅੰਤਿਮ ਅੱਠ 'ਚ ਪ੍ਰਵੇਸ਼ ਕੀਤਾ ਸੀ। ਮਿਸਰ ਦੇ ਵਿਸ਼ਵ ਚੈਂਪੀਅਨ ਅਲੀ ਫਰਾਗ ਨੇ ਇਸ ਵਿਚਾਲੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ। ਮਹਿਲਾ ਰੈਂਕਿੰਗ 'ਚ ਜੋਸ਼ਨਾ ਭਾਰਤ ਦੀ ਸਰਵਉੱਚ ਰੈਂਕਿੰਗ ਵਾਲੀ ਖਿਡਾਰਨ ਬਣੀ ਹੋਈ ਹੈ। ਉਹ ਅਜੇ 15ਵੇਂ ਸਥਾਨ 'ਤੇ ਹੈ।


author

Tarsem Singh

Content Editor

Related News