ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ''ਚ ਸੋਨ ਤਮਗਾ ਜਿੱਤਿਆ
Sunday, Jan 05, 2020 - 09:51 AM (IST)

ਸਪੋਰਟਸ ਡੈਸਕ— ਚੋਟੀ ਦੇ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਸ਼ਨੀਵਾਰ ਨੂੰ ਇੱਥੇ 63ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕੀਤਾ। ਉੱਤਰ ਪ੍ਰਦੇਸ਼ ਦੇ 17 ਸਾਲ ਦੇ ਨਿਸ਼ਾਨੇਬਾਜ਼ ਨੇ 246.4 ਅੰਕ ਹਾਸਲ ਕੀਤੇ। ਉਨ੍ਹਾਂ ਨੂੰ ਟੋਕੀਓ ਓਲੰਪਿਕ ਦੇ ਲਈ ਤਮਗੇ ਦੇ ਦਾਅਵੇਦਾਰਾਂ 'ਚ ਸ਼ੁਮਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਪਹਿਲੇ ਦੇ ਰਿਕਾਰਡ ਸਕੋਰ ਤੋਂ ਸਿਰਫ 0.1 ਅੰਕ ਤੋਂ ਘੱਟ ਦਾ ਸਕੋਰ ਬਣਾਇਆ। ਦੂਜੇ ਸਥਾਨ 'ਤੇ ਸਰਬਜੋਤ ਸਿੰਘ ਨੇ 243.9 ਦੇ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ ਜਦਕਿ ਦੁਨੀਆ ਦੇ ਦੂਜੇ ਨੰਬਰ ਦੇ ਅਭਿਸ਼ੇਕ ਵਰਮਾ ਨੇ ਕਾਂਸੀ ਤਮਗਾ ਪ੍ਰਾਪਤ ਕੀਤਾ। ਅਭਿਸ਼ੇਕ ਅਤੇ ਸਰਬਜੋਤ ਨੇ ਹਰਿਆਣਾ ਲਈ ਮਿਲ ਕੇ ਟੀਮ ਲਈ ਸੋਨ ਤਮਗਾ ਜਿੱਤਿਆ। ਸਰਬਜੋਤ ਨੇ ਜੂਨੀਅਰ ਪੁਰਸ਼ ਸੋਨ ਤਮਗਾ ਵੀ ਆਪਣੇ ਨਾਂ ਕੀਤਾ।