ਰੰਕੀਰੇਡੀ-ਸ਼ੈੱਟੀ ਦੀ ਜੋੜੀ ਥਾਈਲੈਂਡ ਓਪਨ ਦੇ ਸੈਮੀਫਾਈਨਲ ''ਚ ਪਹੁੰਚੀ
Friday, Aug 02, 2019 - 03:37 PM (IST)

ਬੈਂਕਾਕ— ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਥਾਈਲੈਂਡ ਓਪਨ ਦੇ ਕੁਆਰਟਰ ਫਾਈਨਲ 'ਚ ਕੋਰੀਆ ਦੇ ਚੋਈ ਸੋਲਗਿਊ ਅਤੇ ਸੀਓ ਸੇਯੂੰਗ ਜਾਏ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ। ਗੈਰਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਘੰਟੇ ਤਕ ਚਲੇ ਮੁਕਾਬਲੇ ਨੂੰ 21-17, 17-21, 21-19 ਨਾਲ ਆਪਣਏ ਨਾਂ ਕੀਤਾ।
ਕੋਰੀਆਈ ਜੋੜੀ ਖਿਲਾਫ ਰੰਕੀਰੇਡੀ ਅਤੇ ਸ਼ੈੱਟੀ ਦੀ ਇਹ ਪਹਿਲੀ ਜਿੱਤ ਹੈ। ਵਿਸ਼ਵ ਰੈਂਕਿੰਗ 'ਚ 16ਵੇਂ 'ਤੇ ਕਾਬਜ ਇਸ ਭਾਰਤੀ ਜੋੜੀ ਨੂੰ ਫਾਈਨਲ 'ਚ ਪਹੁੰਚਣ ਲਈ ਇਕ ਹੋਰ ਕੋਰੀਆਈ ਜੋੜੀ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ। ਰੰਕੀਰੇਡੀ ਅਤੇ ਸ਼ੈੱਟੀ ਦਾ ਸ਼ਨੀਵਾਰ ਦਾ ਮੁਕਾਬਲਾ ਸੁੰਗ ਹਿਊਨ ਅਤੇ ਸ਼ਿਨ ਬੇਕ ਸ਼ੇਓਲ ਦੀ ਜੋੜੀ ਨਾਲ ਹੋਵੇਗਾ।