ਸਾਤਵਿਕ-ਚਿਰਾਗ ਦੀ ਜੋੜੀ ਰੈਂਕਿੰਗ ''ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ ''ਤੇ ਪਹੁੰਚੀ
Tuesday, Jul 25, 2023 - 11:03 AM (IST)

ਨਵੀਂ ਦਿੱਲੀ- ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਭਾਰਤ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਕੋਰੀਆ ਓਪਨ ਜਿੱਤਣ ਤੋਂ ਬਾਅਦ ਬੀਡਬਲਯੂਐੱਫ (ਵਿਸ਼ਵ ਬੈਡਮਿੰਟਨ ਮਹਾਸੰਘ) ਦੀ ਨਵੀਨਤਮ ਰੈਂਕਿੰਗ 'ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ 'ਤੇ ਪਹੁੰਚ ਗਈ। ਸਾਤਵਿਕ ਅਤੇ ਚਿਰਾਗ ਨੇ ਇਸ ਰੈਂਕਿੰਗ ਸੂਚੀ 'ਚ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਚੀਨੀ ਜੋੜੀ ਦੀ ਥਾਂ ਲਈ ਹੈ। ਭਾਰਤੀ ਜੋੜੀ ਨੇ ਕੋਰੀਆ ਓਪਨ ਦੇ ਸੈਮੀਫਾਈਨਲ 'ਚ ਕੇਂਗ ਅਤੇ ਚੇਂਗ ਦੀ ਜੋੜੀ ਨੂੰ ਹਰਾਇਆ ਸੀ। ਮੌਜੂਦਾ ਸੈਸ਼ਨ 'ਚ ਕੋਰੀਆ ਓਪਨ (ਸੁਪਰ 500), ਸਵਿਸ ਓਪਨ (ਸੁਪਰ 300) ਅਤੇ ਇੰਡੋਨੇਸ਼ੀਆ ਓਪਨ (ਸੁਪਰ 1000) ਖਿਤਾਬ ਜਿੱਤਣ ਵਾਲੀ ਏਸ਼ੀਆਈ ਚੈਂਪੀਅਨ ਜੋੜੀ ਦੇ ਹੁਣ 87,211 ਅੰਕ ਹੋ ਗਏ ਹਨ। ਸਾਲ ਦਾ ਆਪਣਾ ਚੌਥਾ ਫਾਈਨਲ (ਕੋਰੀਆ ਓਪਨ) ਖੇਡ ਰਹੇ ਸਾਤਵਿਕ ਅਤੇ ਚਿਰਾਗ ਨੇ ਫਜਰ ਅਲਫਿਆਨ ਅਤੇ ਮੁਹੰਮਦ ਰਿਆਨ ਆਰਡੀਆਂਤੋ ਦੀ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ 'ਤੇ 17-21, 21-13, 21-14 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਰਾਸ਼ਟਰਮੰਡਲ ਖੇਡਾਂ ਦੀ ਜੇਤੂ ਭਾਰਤੀ ਜੋੜੀ ਦੀ ਬੀਡਬਲਯੂਐੱਫ ਵਿਸ਼ਵ ਟੂਰ 'ਤੇ ਇਹ ਲਗਾਤਾਰ 10ਵੀਂ ਜਿੱਤ ਸੀ। ਕੋਰੀਆ ਓਪਨ ਤੋਂ ਛੇਤੀ ਬਾਹਰ ਹੋਣ ਵਾਲੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲਜ਼ ਰੈਂਕਿੰਗ 'ਚ ਆਪਣਾ 17ਵਾਂ ਸਥਾਨ ਬਰਕਰਾਰ ਰੱਖਣ 'ਚ ਕਾਮਯਾਬ ਰਹੀ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਹਾਲਾਂਕਿ ਇਕ ਸਥਾਨ ਖਿਸਕ ਕੇ 37ਵੇਂ ਸਥਾਨ 'ਤੇ ਹੈ। ਐੱਚਐੱਸ ਪ੍ਰਣਯ ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਸਿੰਗਲ ਸ਼ਟਲਰ ਬਣੇ ਹੋਏ ਹਨ। ਉਹ ਪੁਰਸ਼ ਸਿੰਗਲਜ਼ ਰੈਂਕਿੰਗ 'ਚ 10ਵੇਂ ਸਥਾਨ ’ਤੇ ਹੈ। ਕੈਨੇਡਾ ਓਪਨ ਦੇ ਜੇਤੂ ਲਕਸ਼ਯ ਸੇਨ ਨੇ ਕੋਰੀਆ ਓਪਨ 'ਚ ਹਿੱਸਾ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਨੂੰ ਰੈਂਕਿੰਗ 'ਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 13ਵੇਂ ਨੰਬਰ 'ਤੇ ਪਹੁੰਚ ਗਏ ਹਨ, ਜਦਕਿ ਬਾਹਰ ਚੱਲ ਰਹੇ ਕਿਦਾਂਬੀ ਸ਼੍ਰੀਕਾਂਤ 20ਵੇਂ ਨੰਬਰ 'ਤੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8