ਸਰਿਤਾ ਦੇਵੀ ਨੇ ਲਾਇਆ ਓਲੰਪਿਕ ਕੁਆਲੀਫਾਇਰ ਟ੍ਰਾਇਲ ਦੇ ਫਿਕਸ ਹੋਣ ਦਾ ਦੋਸ਼

12/31/2019 9:41:34 AM

ਸਪੋਰਟਸ ਡੈਸਕ— ਮੁੱਕੇਬਾਜ਼ ਸਰਿਤਾ ਦੇਵੀ ਨੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਚਿੱਠੀ ਰਾਹੀਂ ਦੋਸ਼ ਲਾਇਆ ਹੈ ਕਿ ਓਲੰਪਿਕ ਕੁਆਲੀਫਾਇਰ ਟ੍ਰਾਇਲ ਦਾ ਫਾਈਨਲ ਮੁਕਾਬਲਾ ਫਿਕਸ ਸੀ। ਦਰਅਸਲ ਫਾਈਨਲ ਮੁਕਾਬਲਾ ਸਿਮਰਨਜੀਤ ਕੌਰ ਦੇ ਖਿਲਾਫ ਸੀ। ਇਸ ਬਾਊਟ 'ਚ ਸਰਿਤਾ ਨੂੰ ਕੌਰ ਨੇ 8-2 ਨਾਲ ਹਰਾਇਆ।

ਸਰਿਤਾ ਨੇ ਆਪਣੀ ਚਿੱਠੀ 'ਚ ਲਿਖਿਆ, ''ਮੈਂ ਦੁਬਾਰਾ ਕਹਿ ਰਹੀ ਹਾਂ, ਇਹ ਬਾਊਟ ਫਿਕਸ ਕੀਤਾ ਗਿਆ ਸੀ। ਮੈਂ ਸਾਫ ਤੌਰ 'ਤੇ ਕਹਿਣਾ ਚਾਹਾਂਗੀ ਕਿ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਆਰ. ਕੇ. ਸਚੇਤੀ, ਵਿਦੇਸ਼ੀ ਕੋਚ ਰਾਫੇਲ ਅਤੇ ਛੋਟੇ ਲਾਲ ਯਾਦਵ ਉਹ ਲੋਕ ਹਨ, ਜੋ ਮੇਰੇ ਖਿਲਾਫ ਮਿਲ ਕੇ ਕੰਮ ਕਰਦੇ ਹਨ। ਇਹੋ ਉਹ ਲੋਕ ਹਨ, ਜਿਨ੍ਹਾਂ ਨੇ ਅੱਜ ਦੇ ਇਸ ਬਾਊਟ ਨੂੰ ਫਿਕਸ ਕੀਤਾ ਸੀ। ਇਸ ਮੁੱਕੇਬਾਜ਼ ਨੇ ਅੱਗੇ ਕਿਹਾ, ''ਮੈਂ ਅਜਿਹੀਆਂ ਅਨਿਆਪੂਰਨ ਚੀਜ਼ਾਂ ਨੂੰ ਲੰਬੇ ਸਮੇਂ ਤੋਂ ਸਹਿਨ ਕਰਦੀ ਆ ਰਹੀ ਹਾਂ। ਪਰ ਹੁਣ ਸਮਾਂ ਆ ਗਿਆ ਹੈ ਕਿ ਮੇਰੇ ਅਤੇ ਬਾਕੀਆਂ ਦੇ ਨਾਲ ਹੋ ਰਹੇ ਇਸ ਅਨਿਆ ਖਿਲਾਫ ਮੈਂ ਆਵਾਜ਼ ਚੁੱਕਾਂ।''


Tarsem Singh

Edited By Tarsem Singh