ਬਾਲੀਵੁੱਡ ਦੀ ਇਸ ਹਸੀਨਾ ਦੇ ਦੀਵਾਨੇ ਹਨ ਪਾਕਿ ਕ੍ਰਿਕਟਰ ਸਰਫਰਾਜ਼, ਬਣਨਾ ਚਾਹੁੰਦੇ ਹਨ ਦਬੰਗ ਖਾਨ
Friday, Aug 24, 2018 - 03:13 PM (IST)
ਨਵੀਂ ਦਿੱਲੀ—ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਹਾਲ ਹੀ 'ਚ ਜ਼ਿੰਬਾਬਵੇ ਖਿਲਾਫ ਪੰਜ ਮੈਚਾਂ ਦੀ ਸੀਰੀਜ਼ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਏਸ਼ੀਆਈ ਟੀਮ ਨੇ ਜ਼ਿੰਬਾਬਵੇ ਨੂੰ ਵਨ ਡੇ ਸੀਰੀਜ਼ 'ਚ ਜਿੱਤਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ 5-0 ਨਾਲ ਕਲੀਨ ਸਵੀਪ ਕੀਤਾ। ਪਾਕਿ ਕਪਤਾਨ ਨੇ ਪਰਤ ਤੋਂ ਬਾਅਦ ਇਕ ਸ਼ੋਅ 'ਚ ਹਿੱਸਾ ਲਿਆ, ਜਿਸ 'ਚ ਉਨ੍ਹਾਂ ਨੇ ਆਪਣੀ ਪਸੰਦੀਦਾ ਬਾਲੀਵੁੱਡ ਅਭਿਨੇਤਰੀ ਦਾ ਨਾਮ ਦੱਸਿਆ। ਇਕ ਇੰਟਰਵਿਊ ਦੌਰਾਨ ਸਰਫਰਾਜ਼ ਤੋਂ ਕਈ ਚਟਪਟੇ ਸਵਾਲ ਪੁੱਛੇ ਗਏ ਅਤੇ ਮਜ਼ੇ ਦੀ ਗੱਲ ਇਹ ਰਹੀ ਕਿ ਕਪਤਾਨ ਨੇ ਵੀ ਇਨ੍ਹਾਂ ਦੇ ਉਨੇ ਹੀ ਕਰਾਰੇ ਜਵਾਬ ਦਿੱਤੇ। ਇਸ ਦੌਰਾਨ ਸਰਫਰਾਜ਼ ਨੇ ਆਪਣੀ ਇੱਛਾ ਵੀ ਦੱਸੀ ਕਿ ਉਹ ਬਾਲੀਵੁੱਡ ਦੀ ਕਿਸ ਫਿਲਮ ਦਾ ਰੋਲ ਨਿਭਾਉਣਾ ਪਸੰਦ ਕਰਣਗੇ। ਇਹ ਪੁੱਛਣ 'ਤੇ ਕਿ ਕਿਸ ਬਾਲੀਵੁੱਡ ਫਿਲਮ ਦਾ ਕਿਰਦਾਰ ਨਿਭਾਉਣਾ ਪਸੰਦ ਕਰਨਗੇ ਤਾਂ ਸਰਫਰਾਜ਼ ਨੇ ਤੁਰੰਤ ਜਵਾਬ ਦਿੱਤਾ, ਦਬੰਗ ਦਾ ਕਿਰਦਾਰ। ਦੱਸ ਦਈਏ ਕਿ ਦਬੰਗ ਫਿਲਮ 'ਚ ਸਲਮਾਨ ਖਾਨ ਨੇ ਅਹਿਮ ਕਿਰਦਾਰ ਨਿਭਾਇਆ ਸੀ, ਜੋ ਸਰਫਰਾਜ਼ ਨੂੰ ਬਹੁਤ ਪਸੰਦ ਆਇਆ।

ਸਰਫਰਾਜ਼ ਨੇ ਕਿਹਾ,' ਜੇਕਰ ਮੈਨੂੰ ਕਿਸੇ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਸਲਮਾਨ ਖਾਨ ਦੇ ਦਬੰਗ ਫਿਲਮ ਵਰਗਾ ਕਿਰਦਾਰ ਨਿਭਾਉਣਾ ਚਾਹੁੰਗਾ।' ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਸੰਦੀਦਾ ਅਭਿਨੇਤਰੀ ਕੋਣ ਹੈ? ਤਾਂ ਉਨ੍ਹਾਂ ਨੇ ਕਿਹਾ, ਕੈਟਰੀਨਾ ਕੈਫ।'
ਇਸ ਤੋਂ ਇਲਾਵਾ ਵੀ ਸਲਮਾਨ ਅਤੇ ਕੈਟਰੀਨਾ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਦੋਨੋਂ ਮੈਂਨੇ ਪਿਆਰ ਕਿਉਂ ਕੀਆ,ਪਾਟਨਰ ਅਤੇ ਏਕ ਥਾ ਟਾਈਗਰ 'ਚ ਇਕੱਠੇ ਕੰਮ ਕਰ ਚੁੱਕੇ ਹਨ। ਸਰਫਰਾਜ਼ ਹੁਣ ਏਸ਼ੀਆ ਕੱਪ ਖੇਡਣ ਦੀਆਂ ਤਿਆਰੀਆਂ 'ਚ ਜੁਟੇਣਗੇ। 15 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ 'ਚ ਏਸ਼ੀਆ ਕੱਪ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਚਰਚਿਤ ਮੁਕਾਬਲਾ 19 ਸਤੰਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ 2017 ਚੈਂਪੀਅਨਜ਼ ਟ੍ਰਾਫੀ ਤੋਂ ਬਾਅਦ ਪਹਿਲੀ ਵਾਰ ਆਹਮਣੇ-ਸਾਹਮਣੇ ਹੋਣਗੀਆਂ। ਯਾਦ ਹੋਵੇ ਕਿ ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ 'ਚ ਪਾਕਿਸਤਾਨ ਨੇ ਵਿਰਾਟ ਬ੍ਰਿਗੇਡ ਨੂੰ ਮਾਤ ਦਿੱਤੀ ਸੀ।
