ਦੋਹਰੇ-ਤਿਹਰੇ ਸੈਂਕੜੇ ਤੋਂ ਬਾਅਦ ਸਰਫਰਾਜ਼ ਖਾਨ ਨੇ ਰਣਜੀ ਸੀਜ਼ਨ ''ਚ ਲਾਇਆ ਇਕ ਹੋਰ ਸੈਂਕੜਾ

2/12/2020 6:05:28 PM

ਸਪੋਰਟਸ ਡੈਸਕ— ਰਣਜੀ ਸੀਜ਼ਨ ਦੇ ਦੌਰਾਨ ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਦੇ ਬੱਲੇ 'ਚੋਂ ਕਾਫੀ ਦੌੜਾਂ ਨਿਕਲ ਰਹੀਆਂ ਹਨ। ਜ਼ੋਰਦਾਰ ਫ਼ਾਰਮ 'ਚ ਚੱਲ ਰਹੇ ਸਰਫਰਾਜ਼ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਖਿਲਾਫ ਪਹਿਲਾਂ ਦਿਨ ਦੀ ਖੇਡ ਖ਼ਤਮ ਹੋਣ ਤੱਕ ਅਜੇਤੂ 169 ਦੌੜਾਂ ਦੀ ਪਾਰੀ ਖੇਡੀ। ਸਰਫਰਾਜ਼ ਦੇ ਬੱਲੇ ਨਾਲ ਪਿਛਲੇ ਚਾਰ ਮੈਚਾਂ 'ਚ ਇਹ ਤੀਜਾ ਸੈਂਕੜਾ ਨਿਕਲਿਆ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਖਿਲਾਫ ਉਹ ਅਜੇਤੂ 301, ਹਿਮਾਚਲ ਪ੍ਰਦੇਸ਼ ਖਿਲਾਫ ਅਜੇਤੂ 226, ਸੌਰਾਸ਼ਟਰ ਖਿਲਾਫ 78 ਦੌੜਾਂ ਬਣਾ ਚੁੱਕਾ ਹੈ।PunjabKesari  ਮੁੰਬਈ ਦੇ ਵਾਨਖੇਡੇ ਸਟੇਡੀਅਮ 'ਚ ਚੱਲ ਰਹੇ ਮੈਚ ਦੇ ਦੌਰਾਨ ਟਾਸ ਜਿੱਤ ਕੇ ਮੁੰਬਈ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਸੀ। ਓਪਨਰ ਆਕਰਸ਼ਤ ਗੋਮੇਲ ਨੇ ਸੈਂਕੜਾ ਲਗਾ ਕੇ ਮੁੰਬਈ ਨੂੰ ਮਜ਼ਬੂਤੀ ਦਿੱਤੀ। ਹਾਲਾਂਕਿ ਮੁੰਬਈ ਦੀ ਟੀਮ ਨੇ ਇਕ ਸਮਾਂ ਸਿਰਫ਼ 73 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਅਜਿਹੇ ਸਮੇਂ 'ਚ ਆਕਰਸ਼ਤ ਨੇ ਸਰਫਰਾਜ਼ ਦੇ ਨਾਲ ਮਿਲ ਕੇ ਕਰੀਬ 300 ਦੌੜਾਂ ਨਾਲ ਸਾਂਝੇਦਾਰੀ ਕੀਤੀ। ਆਕਰਸ਼ਤ ਨੇ 240 ਗੇਂਦਾਂ 'ਚ 11 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 122 ਦੌੜਾਂ ਬਣਾਈਆਂ। 

ਮੁੰਬਈ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ 85 ਓਵਰਾਂ 'ਚ 352 ਦੌੜਾਂ ਬਣਾ ਲਈਆਂ ਹਨ। ਸਰਫਰਾਜ਼ 204 ਗੇਂਦਾਂ 'ਚ 22 ਚੌਕੇ ਅਤੇ 3 ਛੱਕੇ ਲਗਾ ਕੇ ਅਜੇਤੂ 169 ਦੌੜਾਂ ਬਣਾ ਚੁਕਾ ਹੈ ਵੀਰਵਾਰ ਨੂੰ ਜਦ ਉਹ ਬੱਲੇਬਾਜ਼ੀ ਲਈ ਉਤਰੇਗਾ ਤਾਂ ਉਸ ਨੂੰ ਦੋਹਰੇ ਸੈਂਕੜੇ ਦੀ ਉਮੀਦ ਹੋਵੇਗੀ। ਸਰਫਰਜ਼ ਇਸ ਰਣਜੀ ਸੀਜ਼ਨ 'ਚ ਤਿੰਨ ਵਾਰ 150 ਦਾ ਅੰਕੜਾ ਹਾਸਲ ਕਰ ਚੁੱਕਾ ਹੈ।PunjabKesari ਉਥੇ ਹੀ ਮੱਧ ਪ੍ਰਦੇਸ਼ ਦੇ ਸਾਰੇ ਗੇਂਦਬਾਜ਼ ਮਹਿੰਗੇ ਸਾਬਤ ਹੋਏ। ਤੇਜ਼ ਗੇਂਦਬਾਜ਼ ਗੌਰਵ ਯਾਦਵ ਨੇ ਜਿੱਥੇ 16 ਓਵਰਾਂ 'ਚ 79 ਦੌੜਾਂ ਦਿੱਤੀਆਂ ਤਾਂ ਉਥੇ ਹੀ ਰਵੀ ਯਾਦਵ ਨੇ 15 ਓਵਰਾਂ 'ਚ 54 ਦੌੜਾਂ ਗੁਆ ਦਿੱਤੀਆਂ। ਮੱਧਪ੍ਰਦੇਸ਼ ਤੋਂ ਕੁਲਦੀਪ ਸੇਨ ਨੇ 67 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸ਼ੁਭਮਨ ਸ਼ਰਮਾ ਨੂੰ ਵੀ 34 ਦੌੜਾਂ ਦੇ ਕੇ ਇਕ ਵਿਕਟ ਮਿਲੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ