ਸੰਤੋਸ਼ ਟਰਾਫੀ (ਪੱਛਮੀ ਖੇਤਰ) ਕੁਆਲੀਫਾਇੰਗ ਟੂਰਨਾਮੈਂਟ 8 ਤੋਂ

01/07/2018 2:54:33 AM

ਅਹਿਮਦਾਬਾਦ— ਸੰਤੋਸ਼ ਟਰਾਫੀ (ਪੱਛਮੀ ਖੇਤਰ) ਕੁਆਲੀਫਾਇੰਗ ਟੂਰਨਾਮੈਂਟ ਲਈ ਸਾਬਕਾ ਉਪ-ਜੇਤੂ ਗੋਆ ਸਮੇਤ ਖੇਤਰ ਦੀਆਂ 7 ਟੀਮਾਂ  8 ਤੋਂ 13 ਜਨਵਰੀ ਤਕ ਇਥੇ ਇਕ-ਦੂਜੇ ਨਾਲ ਭਿੜਨਗੀਆਂ।
ਗੁਜਰਾਤ ਰਾਜ ਫੁੱਟਬਾਲ ਸੰਘ ਦੇ ਮੁਖੀ ਧਨਰਾਜ ਨਾਥਵਾਣੀ ਤੇ ਜਨਰਲ ਸਕੱਤਰ ਗੁਲਾਹ ਚੌਹਾਨ ਨੇ ਸ਼ਨੀਵਾਰ ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੋਸ਼ ਟਰਾਫੀ ਦੇ ਕੁਆਲੀਫਾਇੰਗ ਟੂਰਨਾਮੈਂਟ ਦਾ ਦੂਜੀ ਵਾਰ ਗੁਜਰਾਤ 'ਚ ਆਯੋਜਨ ਹੋ ਰਿਹਾ ਹੈ। ਮੇਜ਼ਬਾਨ ਗੁਜਰਾਤ ਨੂੰ ਗੋਆ ਤੇ ਰਾਜਸਥਾਨ ਨਾਲ ਗਰੁੱਪ-ਏ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਦਮਨ ਤੇ ਦੀਵ ਅਤੇ ਲਕਸ਼ਦੀਪ ਨੂੰ ਗਰੁੱਪ-ਬੀ 'ਚ ਰੱਖਿਆ ਗਿਆ ਹੈ। ਸਾਰੇ 9 ਮੈਚ ਇਥੇ ਟ੍ਰਾਂਸ ਸਟੇਡੀਅਮ ਦੇ ਫੁੱਟਬਾਲ ਮੈਦਾਨ 'ਤੇ ਹੋਣਗੇ।


Related News