ਸੰਜੂ-ਸ਼ਿਖਰ ਦੇ ਦਮ ''ਤੇ 4-1 ਨਾਲ ਜਿੱਤੀ ਸੀਰੀਜ਼

9/6/2019 8:50:13 PM

ਤਿਰੂਆਨੰਤਪੁਰਮ— ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ (91) ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (51) ਦੇ ਅਰਧ ਸੈਂਕੜਿਆਂ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪੰਜਵੇਂ ਤੇ ਆਖਰੀ ਗੈਰ-ਅਧਿਕਾਰਤ ਵਨ ਡੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 36 ਦੌੜਾਂ ਨਾਲ ਹਰਾ ਕੇ 4-1 ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ।
ਮੈਦਾਨ ਗਿੱਲਾ ਹੋਣ ਕਾਰ3 ਓਵਰਾਂ ਦੀ ਗਿਣਤੀ ਘਟਾ ਕੇ 20-20 ਓਵਰਾਂ ਦੀ ਕਰ ਦਿੱਤੀ ਗਈ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਦੀਆਂ 48 ਗੇਂਦਾਂ ਵਿਚ 6 ਚੌਕਿਆਂ ਅਤੇ 7 ਛੱਕਿਆਂ ਦੇ ਸਹਾਰੇ 91 ਅਤੇ ਸ਼ਿਖਰ ਦੇ 36 ਗੇਂਦਾਂ 'ਤੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਬਦੌਲਤ 20 ਓਵਰਾਂ ਵਿਚ 4 ਵਿਕਟਾਂ 'ਤੇ 204 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ-ਏ  ਟੀਮ ਸ਼ੁਰੂਆਤ ਤੋਂ ਹੀ ਲੜਖੜਾਉਂਦੀ ਨਜ਼ਰ ਆਈ ਅਤੇ 20 ਓਵਰਾਂ ਵਿਚ 168 ਦੌੜਾਂ 'ਤੇ ਸਿਮਟ ਗਈ ਅਤੇ ਭਾਰਤ-ਏ ਟੀਮ ਨੇ ਇਹ ਮੁਕਾਬਲਾ 36 ਦੌੜਾਂ ਨਾਲ ਜਿੱਤ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh