ਹੈਰੋਇਨ ਅਤੇ ਕੈਪਸੂਲਾਂ ਸਮੇਤ 4 ਗ੍ਰਿਫ਼ਤਾਰ

Tuesday, Sep 15, 2026 - 05:21 PM (IST)

ਹੈਰੋਇਨ ਅਤੇ ਕੈਪਸੂਲਾਂ ਸਮੇਤ 4 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਨਸ਼ੀਲੇ ਕੈਪਸੂਲ ਬਰਾਮਦ ਕਰਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਦਰ ਬਠਿੰਡਾ ਪੁਲਸ ਵਲੋਂ ਬੀੜ ਤਲਾਬ ਤੋਂ ਮੁਲਜ਼ਮ ਕੁਲਵਿੰਦਰ ਕੌਰ ਵਾਸੀ ਬੀੜ ਤਲਾਬ ਨੂੰ ਗ੍ਰਿਫ਼ਤਾਰ ਕਰਕੇ 7.61 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਕੋਟਫੱਤਾ ਪੁਲਸ ਵਲੋਂ ਪਿੰਡ ਕੋਟਫੱਤਾ ਤੋਂ ਹੀ ਮੁਲਜ਼ਮ ਪਰਮਜੀਤ ਸਿੰਘ ਵਾਸੀ ਕੋਟਫੱਤਾ ਨੂੰ ਗ੍ਰਿਫ਼ਤਾਰ ਕਰਕੇ 2.80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਮੌੜ ਪੁਲਸ ਵਲੋਂ ਮੌੜ ਕਲਾਂ ਤੋਂ ਮੁਲਜ਼ਮ ਅੱਕੀ ਕੌਰ ਵਾਸੀ ਮੋੜ ਕਲਾਂ ਨੂੰ ਗ੍ਰਿਫ਼ਤਾਰ ਕਰਕੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਧਰ ਕੋਤਵਾਲੀ ਪੁਲਸ ਵਲੋਂ ਗਸ਼ਤ ਦੌਰਾਨ ਬੱਸ ਸਟੈਂਡ ਤੋਂ ਮੁਲਜ਼ਮ ਹਰਮਨਦੀਪ ਸਿੰਘ ਵਾਸੀ ਕਰਤਾਰ ਬਸਤੀ ਨੂੰ ਗ੍ਰਿਫ਼ਤਾਰ ਕਰਕੇ 495 ਕੈਪਸੂਲ ਬਰਾਮਦ ਕੀਤੇ ਗਏ ਹਨ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News