ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ, ਲੋਕਾਂ ’ਚ ਹਾਹਾਕਾਰ
Saturday, Sep 19, 2026 - 06:58 PM (IST)
ਪਟਿਆਲਾ/ਰੱਖੜਾ (ਰਾਣਾ) : ਸੂਬੇ ਅੰਦਰ ਪੰਜਾਬ ਸਰਕਾਰ ਮੁਫਤ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ ਅਤੇ ਹਰ ਸਮਾਗਮ ’ਚ ਇਹ ਗੱਲ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਸੂਬੇ ਅੰਦਰ ਸਰਕਾਰ ਵੱਲੋਂ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਸਰਕਾਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਸੂਬੇ ਭਰ ਦੇ ਲੋਕਾਂ ਨੂੰ 4-4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਦੇ ਬਿੱਲ ਦੇਖ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 2-3 ਮਹੀਨੇ ਪਹਿਲਾਂ ਚੱਲੀ ਹੜਤਾਲ ਕਾਰਨ ਮੀਟਰ ਰੀਡਰਾਂ ਨੇ ਮੀਟਰਾਂ ਦੀ ਰੀਡਿੰਗ ਨਹੀਂ ਲਈ, ਜਿਸ ਕਾਰਨ ਬਿਜਲੀ ਬੋਰਡ ਨੇ ਐਵਰੇਜ਼ ਬਿੱਲਾਂ ਦੇ ਹਿਸਾਬ ਨਾਲ ਖਪਤ ਮੰਨ ਕੇ ਅਨੇਕਾਂ ਖਪਤਕਾਰਾਂ ਨੂੰ 2 ਮਹੀਨਿਆਂ ਦਾ ਬਿਜਲੀ ਬਿੱਲ ਜ਼ੀਰੋ ਹੋਣ ਦਾ ਮੈਸੇਜ਼ ਫੋਨਾਂ ’ਤੇ ਆਇਆ ਪਰ ਜਿਉਂ ਹੀ ਦੂਜੇ ਬਿੱਲ ਦਾ ਸਮਾਂ ਆਇਆ ਤਾਂ ਇਸ ਦਰਮਿਆਨ ਮੀਟਰ ਰੀਡਰਾਂ ਦੀ ਹੜਤਾਲ ਖਤਮ ਹੋ ਚੁੱਕੀ ਸੀ, ਜਿਸ ਕਾਰਨ ਮੀਟਰਾਂ ਦੀ ਰੀਡਿੰਗ 4 ਮਹੀਨਿਆਂ ਦੀ ਲਈ ਗਈ।
ਇਹ ਵੀ ਪੜ੍ਹੋ : ਨਾਭਾ : ਲੁੱਟ ਦੀ ਸ਼ਿਕਾਇਤ ਕਰਨ 'ਤੇ ਲੁਟੇਰਿਆਂ ਨੇ ਕਰ 'ਤਾ ਹਮਲਾ, ਵੱਢੀ ਗਈ ਬੱਚੀ ਦੀ ਧੌਣ
ਇਸ ਕਾਰਨ ਸਰਕਾਰ ਵੱਲੋਂ ਮੁਆਫ ਕੀਤੀ 600-600 ਯੂਨਿਟਾਂ ਦੀ ਮੁਆਫੀ ਦਰਕਿਨਾਰ ਹੁੰਦੀ ਦਿਖਾਈ ਦਿੱਤੀ, ਜਦੋਂ 4 ਮਹੀਨਿਆਂ ਦੇ ਅਰਸੇ ਦੀ ਕੁੱਲ ਖਪਤ 1200 ਮੁਆਫੀ ਵਾਲੇ ਯੂਨਿਟਾਂ ਤੋਂ ਵੱਧ ਗਈ। ਮੀਟਰ ਰੀਡਰਾਂ ਦੀ ਹੜਤਾਲ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਦੋਂ ਕਿ ਬਿਜਲੀ ਬੋਰਡ ਵੱਲੋਂ 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲਾਂ ਸਬੰਧੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੱਲ ਕੱਢਣ ਦਾ ਬਿਆਨ ਦਿੱਤਾ ਕਿ ਹਾਲੇ ਥੋੜਾ ਇੰਤਜ਼ਾਰ ਕਰੋ ਕਿ ਜਦੋਂ ਤੱਕ ਬਿਜਲੀ ਬਿੱਲ ਠੀਕ ਕੀਤੇ ਜਾਂਦੇ ਹਨ ਪਰ ਖਪਤਕਾਰਾਂ ਵੱਲੋਂ ਬਿਜਲੀ ਬਿੱਲ ਠੀਕ ਕਰਵਾਉਣ ਸਬੰਧੀ ਬਿਜਲੀ ਬੋਰਡ ਦੀਆਂ ਸਬ-ਡਵੀਜ਼ਨਾਂ ਦੇ ਦਫਤਰਾਂ ’ਚ ਜਾ ਕੇ ਪਤਾ ਲੱਗਦਾ ਹੈ ਕਿ ਹਾਲੇ ਤੱਕ ਸਰਕਾਰ ਨੇ ਕੋਈ ਵੀ ਆਰਡਰ ਜਾਰੀ ਨਹੀਂ ਕੀਤਾ, ਇਹ ਬਿੱਲ ਤਾਂ ਪੂਰੇ ਹੀ ਭਰਨੇ ਪੈਣਗੇ।
ਇਹ ਵੀ ਪੜ੍ਹੋ : ਪੀਐੱਸਪੀਸੀਐੱਲ ਦੇ ਨਵੇਂ ਚੇਅਰਮੈਨ ਗੁਰਕੀਰਤ ਕਿਰਪਾਲ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਦੂਜੇ ਪਾਸੇ ਬਿਜਲੀ ਸਪਲਾਈ ’ਚ ਲੱਗ ਰਹੇ ਲਗਾਤਾਰ ਕੱਟਾਂ ਕਾਰਨ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇੰਨਾ ਹੀ ਨਹੀਂ ਸਮੁੱਚੀਆਂ ਵਿਰੋਧੀ ਪਾਰਟੀਆਂ ਅਤੇ ਤੜਫੇ ਹੋਏ ਲੋਕ ਸਰਕਾਰ ਅਤੇ ਬਿਜਲੀ ਬੋਰਡ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਅਤੇ ਕਿਵੇਂ ਬਿਜਲੀ ਬਿੱਲਾਂ ਦੀ ਸਮੱਸਿਆ ਨੂੰ ਹੱਲ ਕਰੇਗੀ ਜਾਂ ਫਿਰ ਵੱਡੇ ਬਿਜਲੀ ਬਿੱਲਾਂ ਦੀ ਤਲਵਾਰ ਲੋਕਾਂ ਦੇ ਗਲੇ ’ਤੇ ਲਟਕਦੀ ਹੀ ਰਹੇਗੀ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
