ਸੰਜੂ ਸੈਮਸਨ ਨੇ ਪੁਣੇ ਟੀ-20 ''ਚ ਉਤਰਦੇ ਹੀ ਬਣਾਇਆ ਇਹ ਰਿਕਾਰਡ

01/10/2020 7:22:08 PM

ਨਵੀਂ ਦਿੱਲੀ— ਸ਼੍ਰੀਲੰਕਾ ਵਿਰੁੱਧ ਪੁਣੇ ਦੇ ਮੈਦਾਨ 'ਤੇ ਖੇਡੇ ਜਾ ਰਹੇ ਤੀਜੇ ਟੀ-20 ਮੈਚ 'ਚ ਉਤਰਦੇ ਹੀ ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਇਕ ਵੱਡਾ ਰਿਕਾਰਡ ਆਪਣੇ ਕਰ ਲਿਆ। ਪਿਛਲੇ ਲੰਮੇ ਸਮੇਂ ਤੋਂ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਤਰਸ ਰਹੇ ਸੰਜੂ ਸੈਮਸਨ ਨੂੰ ਆਖਿਰਕਾਰ ਪੰਜ ਸਾਲ ਬਾਅਦ ਟੀਮ 'ਚ ਜਗ੍ਹਾ ਮਿਲੀ। ਅਜਿਹਾ ਕਰ ਉਹ ਸਭ ਤੋਂ ਲੰਮੇ ਸਮੇਂ ਬਾਅਦ ਟੀ-20 ਮੈਚ 'ਚ ਵਾਪਸੀ ਕਰਨ ਵਾਲੇ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਓਵਰਆਲ ਚੌਥੇ ਕ੍ਰਿਕਟਰ ਬਣ ਗਏ। ਸੰਜੂ ਨੇ ਪਹਿਲੀ ਬਾਰ ਟੀ-20 ਮੈਚ 2015 'ਚ ਖੇਡਿਆ ਸੀ।
ਦੇਖੋਂ ਰਿਕਾਰਡ—

PunjabKesari
ਦੋ ਮੈਚਾਂ 'ਚ ਸਭ ਤੋਂ ਜ਼ਿਆਦਾ ਅੰਤਰ (ਭਾਰਤ)
73 ਸੰਜੂ ਸੈਮਸਨ (2015-20)
65 ਉਮੇਸ਼ ਯਾਦਵ (2012-18)
56 ਦਿਨੇਸ਼ ਕਾਰਤਿਕ (2010-17)
43 ਮੁਹੰਮਦ ਸ਼ਮੀ (2017-19)
33 ਰਵਿੰਦਰ ਜਡੇਜਾ (2017-19)
ਟੀ-20 ਦੇ 2 ਮੈਚਾਂ 'ਚ ਸਭ ਤੋਂ ਜ਼ਿਆਦਾ ਅੰਤਰ
79 ਜੋ ਡੇਨਲੀ (2010-18)
74 ਲਿਯਾਮ ਪਲੰਕੇਟ (2006-15)
73 ਐੱਮ. ਉਦਾਵਤੇ (2009-17)
73 ਸ਼ਿਮਰੋਨ ਸ਼ਿਮਸ਼ੋਨ (2015-20)
72 ਫਰਵੇਜ ਮਾਹਰੂਫ (2008-16)

PunjabKesari
ਵਿਜੇ ਹਜ਼ਾਰੇ ਟਰਾਫੀ 'ਚ ਲਗਾਇਆ ਸੀ ਦੋਹਰਾ ਸੈਂਕੜਾ
ਸੰਜੂ ਨੇ ਅਕਤੂਬਰ ਦੇ ਮਹੀਨੇ 'ਚ ਵਿਜੇ ਹਜ਼ਾਰੇ ਟਰਾਫੀ ਦੇ ਦੌਰਾਨ ਦੋਹਰਾ ਸੈਂਕੜਾ ਲਗਾ ਚਰਚਾ 'ਚ ਆਏ ਸੀ। ਕੇਰਲਾ ਵਲੋਂ ਖੇਡਣ ਉਤਰੇ ਸੈਮਸਨ ਨੇ 129 ਗੇਂਦਾਂ 'ਤੇ 21 ਚੌਕਿਆਂ ਤੇ 10 ਛੱਕਿਆਂ ਦੀ ਮਦਦ ਨਾਲ ਅਜੇਤੂ 212 ਦੌੜਾਂ ਬਣਾਈਆਂ ਸਨ। ਖਾਸ ਗੱਲ ਇਹ ਸੀ ਕਿ ਇਸ ਮੈਚ 'ਚ ਕੇਰਲ ਨੇ ਕੁਲ 377 ਦੌੜਾਂ ਬਣਾਈਆਂ ਸਨ।


Gurdeep Singh

Content Editor

Related News