ਇਸ ਕ੍ਰਿਕਟਰ ਨੇ ਸਾੜੀ ਪਾ ਕੇ ਕਰਵਾਇਆ ਵੈਡਿੰਗ ਫੋਟੋਸ਼ੂਟ, ਤਸਵੀਰਾਂ ਵਾਇਰਲ

10/21/2020 2:42:56 PM

ਸਪੋਰਟਸ ਡੈਸਕ : ਵੈਡਿੰਗ ਫੋਟੋਸ਼ੂਟ ਹੁਣ ਨਵਾਂ ਟ੍ਰੈਂਡ ਬਣ ਗਿਆ ਹੈ ਅਤੇ ਵਿਆਹ ਤੋਂ ਪਹਿਲਾਂ ਕਈ ਜੋੜੇ ਵੱਖ-ਵੱਖ ਥੀਮ ਦੇ ਹਿਸਾਬ ਨਾਲ ਵੈਡਿੰਗ ਫੋਟੋਸ਼ੂਟ ਕਰਵਾਉਂਦੇ ਹਨ। ਬੰਗਲਾਦੇਸ਼ ਦੀ ਕ੍ਰਿਕਟਰ ਬੀਬੀ ਸੰਜੀਦਾ ਇਸਲਾਮ ਹਾਲ ਹੀ ਵਿਚ ਕਰਵਾਏ ਗਏ ਵੈਡਿੰਗ ਫੋਟੋਸ਼ੂਟ ਦੇ ਬਾਅਦ ਕਾਫ਼ੀ ਚਰਚਾ ਵਿਚ ਹੈ। ਦਰਅਸਲ ਉਨ੍ਹਾਂ ਨੇ ਕ੍ਰਿਕਟ ਥੀਮ 'ਤੇ ਆਧਾਰਿਤ ਫੋਟੋਸ਼ੂਟ ਕਰਵਾਇਆ ਹੈ ਅਤੇ ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  

ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ

PunjabKesari

ਇਸਲਾਮ ਬੰਗਲਾਦੇਸ਼ ਦੀ ਨੈਸ਼ਨਲ ਕ੍ਰਿਕਟ ਟੀਮ ਦਾ ਹਿੱਸਾ ਹੈ ਅਤੇ ਹਾਲ ਹੀ ਵਿਚ ਮੀਮ ਮੋਸਾਦੇਕ ਨਾਲ ਵਿਆਹ ਕਰਾਇਆ ਹੈ ਪਰ ਰਵਾਇਤੀ ਫੋਟੋਸ਼ੂਟ ਦੀ ਬਜਾਏ ਸੰਜੀਦਾ ਨੇ ਕ੍ਰਿਕਟ ਦੇ ਮੈਦਾਨ ਵਿਚ ਹੱਥ 'ਚ ਬੈਟ ਫੜ ਕੇ ਫੋਟੋਸ਼ੂਟ ਕਰਵਾਇਆ। ਤਸਵੀਰਾਂ ਵਿਚ ਸੰਜੀਦਾ ਨੂੰ ਕ੍ਰਿਕਟ ਬੈਟ ਹੱਥ ਵਿਚ ਲੈ ਕੇ ਅਤੇ ਸ਼ਾਟ ਲਗਾਉਣ ਵਾਲੇ ਪੋਜ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ। ਸੰਜੀਦਾ ਦੀਆਂ ਤਸਵੀਰਾਂ ਨੂੰ ਆਈ.ਸੀ.ਸੀ. ਨੇ ਆਪਣੇ ਟਵਿਟਰ ਹੈਂਡਲ 'ਤੇ ਸਾਂਝਾ ਕੀਤਾ ਹੈ।  

ਇਹ ਵੀ ਪੜ੍ਹੋ: ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ

ਆਈ.ਸੀ.ਸੀ. ਨੇ ਸੰਜੀਦਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਇਕ ਕੋਲਾਜ ਦੇ ਰੂਪ ਵਿਚ ਸਾਂਝਾ ਕਰਦੇ ਹੋਏ ਲਿਖਿਆ,'ਡਰੈਸ, ਜਿਊਲਰੀ, ਕ੍ਰਿਕਟ ਬੈਟ।' ਇਸ ਦੇ ਨਾਲ ਹੀ ਕੈਪਸ਼ਨ ਵਿਚ ਅੱਗੇ ਲਿਖਿਆ ਗਿਆ ਹੈ, 'ਕ੍ਰਿਕਟਰਸ ਲਈ ਵਿਆਹ ਦੇ ਫੋਟੋਸ਼ੂਟ ਅਜਿਹੇ ਹੋਣ।'  ਆਈ.ਸੀ.ਸੀ. ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।  

PunjabKesari

ਧਿਆਨਦੇਣ ਯੋਗ ਹੈ ਕਿ 24 ਸਾਲਾ ਸੰਜੀਦਾ ਇਸਲਾਮ ਰੰਗਪੁਰ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਨੇ ਸਾਲ 2014 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਕਦਮ ਰੱਖਿਆ ਸੀ। ਇਸ ਦੇ ਬਾਅਦ ਤੋਂ ਸੰਜੀਦਾ ਨੇ 14 ਵਨਡੇ ਅਤੇ 32 ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਹ ਸਾਲ 2018 ਵਿਚ ਵਿਮੈਂਸ ਏਸ਼ੀਆ ਕੱਪ ਫਾਈਨਲ ਦਾ ਵੀ ਹਿੱਸਾ ਰਹੀ ਸੀ ਅਤੇ ਬੰਗਲਾਦੇਸ਼ ਜੇਤੂ ਬਣਿਆ ਸੀ।

ਇਹ ਵੀ ਪੜ੍ਹੋ: ਕ੍ਰਿਕਟਰ ਮੁਰਲੀਧਰਨ ਦੀ ਬਾਇਓਪਿਕ ਨੂੰ ਲੈ ਕੇ ਇਸ ਅਦਾਕਾਰ ਧੀ ਨੂੰ ਮਿਲੀ ਰੇਪ ਦੀ ਧਮਕੀ

 


cherry

Content Editor cherry