ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
Thursday, Jun 24, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਟੈਨਿਸ 'ਚ ਪਿਛਲੇ ਇਕ ਦਹਾਕੇ 'ਚ ਇਕ ਸਵਾਲ ਲਗਾਤਾਰ ਪੁੱਛਿਆ ਜਾਂਦਾ ਰਿਹਾ ਹੈ ਕਿ ਅਗਲੀ ਸਾਨੀਆ ਮਿਰਜ਼ਾ ਕੌਣ ਹੈ? ਅਗਲੀ ਸਾਨੀਆ ਮਿਰਜ਼ਾ ਦੀ ਭਾਲ ਜਾਰੀ ਹੈ ਜਦਕਿ 34 ਸਾਲਾ ਸਾਨੀਆ 23 ਜੁਲਾਈ ਤੋਂ ਹੋਣ ਵਾਲੇ ਟੋਕੀਓ ਓਲੰਪਿਕ 'ਚ ਜਦੋਂ ਉਤਰੇਗੀ ਤਾਂ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਜੋ ਚੌਥੀ ਵਾਰ ਓਲੰਪਿਕ 'ਚ ਹਿੱਸਾ ਲਵੇਗੀ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਸਾਨੀਆ ਨੇ ਓਲੰਪਿਕਸ ਡਾਟ ਕਾਮ ਨੂੰ ਕਿਹਾ ਕਿ ਮੇਰਾ ਬਹੁਤ ਹੀ ਸ਼ਾਨਦਾਰ ਕਰੀਅਰ ਰਿਹਾ ਹੈ। ਇਹ ਬਸ ਆਪਣੇ ਆਪ 'ਚ ਵਿਸ਼ਵਾਸ ਕਰਨ ਅਤੇ ਆਪਣੀ ਸਮਰੱਥਾਂ 'ਚ ਵਿਸ਼ਵਾਸ ਕਰਨ ਦੀ ਗੱਲ ਹੈ। ਮੈਂ ਅਜੇ 30 ਦੇ ਦਹਾਕੇ 'ਚ ਹਾਂ ਅਤੇ ਮੈਂ ਇਸ ਵਾਰੇ ਵਿਚ ਬਿਲਕੁਲ ਵੀ ਨਹੀਂ ਸੋਚਦੀ ਕਿ ਮੈਂ ਹੁਣ ਤੱਕ ਖੇਡਾਂਗੀ। ਇਹ ਬਸ ਹਰ ਦਿਨ ਦੀ ਗੱਲ ਹੈ। ਮੈਂ ਇਸ ਨੂੰ ਲੈ ਕੇ ਭਵਿੱਖ ਦੇ ਬਾਰੇ 'ਚ ਜ਼ਿਆਦਾ ਨਹੀਂ ਸੋਚਦੀ। ਆਪਣੇ ਪਹਿਲੇ ਬੱਚੇ ਨੂੰ 2018 'ਚ ਜਨਮ ਦੇਣ ਤੋਂ ਬਾਅਦ ਸਾਨੀਆ ਨੇ ਪਿਛਲੇ ਸਾਲ ਜਨਵਰੀ 'ਚ ਜੇਤੂ ਵਾਪਸੀ ਕੀਤੀ ਸੀ ਜਦੋਂ ਉਨ੍ਹਾਂ ਨੇ ਹੋਬਾਟਰ ਇੰਟਰਨੈਸ਼ਨਲ ਡਬਲਯੂ. ਟੀ. ਏ. ਟੂਰਨਾਮੈਂਟ ਜਿੱਤਿਆ ਸੀ। ਆਉਣ ਵਾਲੀਆਂ ਗਰਮੀਆਂ 'ਚ ਬਹੁਤ ਵਿਅਸਤ ਰਹਾਂਗੀ ਕਿਉਂਕਿ ਉਸ ਨੂੰ ਵਿੰਬਲਡਨ ਤੇ ਓਲੰਪਿਕ ਵਿਚ ਹਿੱਸਾ ਲੈਣਾ ਹੈ।
ਸਾਨੀਆ ਨੇ ਕਿਹਾ ਮੈਨੂੰ ਕੋਰਟ 'ਤੇ ਬਹੁਤ ਕੰਮ ਕਰਨਾ ਪੈਂਦਾ ਹੈ ਪਰ ਮੈਂ ਮੈਦਾਨ ਤੋਂ ਬਾਹਰ ਵੀ ਟ੍ਰੇਨਿੰਗ ਕਰ ਰਹੀ ਹਾਂ ਮੈਂ ਕੋਰਟ 'ਤੇ ਸ਼ਾਰਪ ਅਤੇ ਤਾਕਤਵਰ ਰਹਿਣ ਦੇ ਲਈ ਬਹੁਤ ਮੂਵਮੈਂਟਸ ਅਤੇ ਗਤੀਵਿਧੀਆਂ 'ਤੇ ਕੰਮ ਕਰ ਰਹੀ ਹਾਂ। ਭਾਰਤੀ ਖਿਡਾਰੀ ਆਪਣੇ ਗ੍ਰਾਸਕੋਰਟ ਸੈਸ਼ਨ ਦੀ ਸ਼ੁਰੂਆਤ ਇਸ ਹਫਤੇ ਈਸਟਬਾਰਨ ਵਿਚ ਡਬਲਯੂ. ਟੀ. ਏ. ਈਵੇਂਟ ਨਾਲ ਕਰੇਗੀ ਤੇ ਉਨ੍ਹਾਂ ਨੂੰ ਆਪਣੇ ਰਿਕਾਰਡ ਚੌਥੇ ਓਲੰਪਿਕ ਦਾ ਇੰਤਜ਼ਾਰ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।