ਸਾਨੀਆ ਤੇ ਬੇਥਾਨੀ ਦੀ ਜੋੜੀ ਵਿੰਬਲਡਨ ਮਹਿਲਾ ਡਬਲਜ਼ ਤੋਂ ਬਾਹਰ

Sunday, Jul 04, 2021 - 11:31 AM (IST)

ਸਾਨੀਆ ਤੇ ਬੇਥਾਨੀ ਦੀ ਜੋੜੀ ਵਿੰਬਲਡਨ ਮਹਿਲਾ ਡਬਲਜ਼ ਤੋਂ ਬਾਹਰ

ਲੰਡਨ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਨ੍ਹਾਂ ਦੀ ਅਮਰੀਕੀ ਜੋੜੀਦਾਰ ਬੇਥਾਨੀ ਮਾਟੇਕ-ਸੈਂਟਸ ਸ਼ਨੀਵਾਰ ਨੂੰ ਇੱਥੇ ਮਹਿਲਾ ਡਬਲਜ਼ ਦੇ ਦੂਜੇ ਦੌਰ ’ਚ ਲਗਾਤਾਰ ਸੈੱਟ ’ਚ ਹਾਰ ਕੇ ਵਿੰਬਲਡਨ ਤੋਂ ਬਾਹਰ ਹੋ ਗਈ। ਤਿੰਨ ਸਾਲ ਬਾਅਦ ਇਸ ਟੂਰਨਾਮੈਂਟ ’ਚ ਵਾਪਸੀ ਕਰ ਰਹੀ ਸਾਨੀਆ ਤੇ ਉਨ੍ਹਾਂ ਦੀ ਜੋੜੀਦਾਰ ਨੂੰ ਵੇਰੋਨਿਕਾ ਕੁਡਰਮੇਤੋਵਾ ਤੇ ਏਲੇਨਾ ਵਸਨੀਨਾ ਦੀ ਰੂਸ ਦੀ ਜੋੜੀ ਤੋਂ ਇਕ ਘੰਟੇ 28 ਮਿੰਟ ਤਕ ਚਲੇ ਮੁਕਾਬਲੇ ’ਚ 4-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਹਾਲਾਂਕਿ ਮਿਸਕਡ ਡਬਲਜ਼ ਦੇ ਜ਼ਰੀਏ ਟੂਰਨਾਮੈਂਟ ’ਚ ਬਣੀ ਹੋਈ ਹੈ ਜਿੱਥੇ ਉਨ੍ਹਾਂ ਦੀ ਅਤੇ ਰੋਹਨ ਬੋਪੰਨਾ ਦੀ ਤਜਰਬੇਕਾਰ ਜੋੜੀ ਦੂਜੇ ਦੌਰ ਦਾ ਮੈਚ ਖੇੇਡੇਗੀ


author

Tarsem Singh

Content Editor

Related News