ਸਾਨੀਆ ਮਿਰਜ਼ਾ ਨੂੰ ਮਿਲ ਰਿਹੈ ਭਾਰੀ ਸਮਰਥਨ, ਸ਼ੋਏਬ ਮਲਿਕ ਦਾ ਖ਼ੁਦ ਦੇ ਹੀ ਦੇਸ਼ 'ਚ ਹੋ ਰਿਹਾ ਹੈ ਵਿਰੋਧ

01/27/2024 3:07:22 PM

ਇੰਟਰਨੈਸ਼ਨਲ ਡੈਸਕ— ਸ਼ੋਏਬ ਮਲਿਕ ਨੇ ਪਿਛਲੇ ਹਫਤੇ ਟੀਵੀ ਅਦਾਕਾਰਾ ਅਤੇ ਮਾਡਲ ਸਨਾ ਜਾਵੇਦ ਨਾਲ ਵਿਆਹ ਕੀਤੇ ਜਾਣ ਦਾ ਖੁਲਾਸਾ ਕਰਨ ਤੋਂ ਬਾਅਦ ਭਾਰਤੀ ਟੈਨਿਸ ਸੁਪਰਸਟਾਰ ਸਾਨੀਆ ਮਿਰਜ਼ਾ ਨੂੰ ਪਾਕਿਸਤਾਨ ਦੇ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮਲਿਕ ਅਤੇ ਸਨਾ ਦੇ ਵਿਆਹ ਤੋੜਨ ਦੀ ਆਲੋਚਨਾ ਕੀਤੀ। ਇਨ੍ਹਾਂ 'ਚੋਂ ਕਈਆਂ ਨੇ ਪਾਕਿਸਤਾਨੀ ਕ੍ਰਿਕਟਰ ਨੂੰ ਤਲਾਕ ਦੇਣ ਦੇ ਸਾਨੀਆ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ।
ਇਕ ਨਿਊਜ਼ ਚੈਨਲ 'ਸਮਾ ਟੀਵੀ' 'ਤੇ ਇਕ ਪੋਡਕਾਸਟ ਨੇ ਤਾਂ ਅੱਗ 'ਤੇ ਘਿਓ ਪਾਉਣ ਦਾ ਕੰਮ ਕੀਤਾ। ਇਸ ਚੈਨਲ ਨੇ ਦਾਅਵਾ ਕੀਤਾ ਹੈ ਕਿ ਵਿਆਹੁਤਾ ਹੋਣ ਦੇ ਬਾਵਜੂਦ ਮਲਿਕ ਅਤੇ ਸਨਾ ਦਾ ਪਿਛਲੇ ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਦੋਵਾਂ ਵਿੱਚ ਗੂੜ੍ਹਾ ਰਿਸ਼ਤਾ ਸੀ। ਪੋਡਕਾਸਟ ਨੇ ਕਿਹਾ ਕਿ ਸਨਾ ਨੇ ਮਲਿਕ ਨਾਲ ਵਿਆਹ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਆਪਣੇ ਸਾਬਕਾ ਪਤੀ ਉਮੈਰ ਜਸਵਾਲ ਨੂੰ ਤਲਾਕ ਦੇ ਦਿੱਤਾ ਸੀ। ਕਿਹਾ ਜਾਂਦਾ ਸੀ ਕਿ ਜਦੋਂ ਵੀ ਮਲਿਕ ਨੂੰ ਚੈਨਲ 'ਤੇ ਸ਼ੋਅ ਲਈ ਬੁਲਾਇਆ ਜਾਂਦਾ ਸੀ ਤਾਂ ਉਹ ਇਸ ਸ਼ਰਤ 'ਤੇ ਤਿਆਰ ਹੁੰਦੇ ਸਨ ਕਿ ਸਨਾ ਨੂੰ ਵੀ ਬੁਲਾਇਆ ਜਾਵੇ।

ਇਹ ਵੀ ਪੜ੍ਹੋ--ਖਵਾਜਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ
ਸਾਨੀਆ ਦੇ ਪਰਿਵਾਰ ਨੂੰ ਸਭ ਕੁਝ ਪਤਾ ਸੀ
ਪੋਡਕਾਸਟ ਦੇ ਨਿਰਮਾਤਾ ਨੇ ਕਿਹਾ, ''ਦੋਵਾਂ ਦਾ ਪਿਛਲੇ ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ।'' ਉਨ੍ਹਾਂ ਨੇ ਅੱਗੇ ਕਿਹਾ, ''ਉਮੈਰ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਸਾਨੀਆ ਮਿਰਜ਼ਾ ਅਤੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਸੀ ਅਤੇ ਮਲਿਕ ਦੇ ਪਰਿਵਾਰ ਨੂੰ ਵੀ ਪਿਛਲੇ ਸਾਲ ਇਸ ਦੇ ਬਾਰੇ ਪਤਾ ਲੱਗਾ। ਸਥਿਤੀ ਨੂੰ ਸੁਲਝਾਉਣ ਦੇ ਯਤਨ ਕੀਤੇ ਗਏ ਪਰ ਮਲਿਕ ਨੇ ਕਿਸੇ ਦੀ ਗੱਲ ਨਹੀਂ ਸੁਣੀ। 

ਇਹ ਵੀ ਪੜ੍ਹੋ--ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਜੋਕੋਵਿਚ ਨੂੰ ਹਰਾ ਕੇ ਉਲਟਫੇਰ ਕੀਤਾ
ਸ਼ੋਏਬ ਦਾ ਵਿਆਹ 2010 'ਚ ਸਾਨੀਆ ਨਾਲ ਹੋਇਆ ਸੀ
ਮਲਿਕ ਅਤੇ ਸਾਨੀਆ ਦਾ ਵਿਆਹ 2010 ਵਿੱਚ ਹੈਦਰਾਬਾਦ (ਭਾਰਤ) ਵਿੱਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਸਨਾ ਅਤੇ ਜਸਵਾਲ ਦਾ ਵਿਆਹ 2020 ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ ਸੀ। ਸ਼ੋਏਬ ਵੱਲੋਂ ਸਨਾ ਨਾਲ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਅਤੇ ਸਾਨੀਆ ਹੁਣ ਵੱਖ ਹੋ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News