ਪੰਜਾਬ: ਪਿਓ ਨੇ ਮਾਰ''ਤੀ ਆਪਣੀ ਹੀ ਜਵਾਨ ਧੀ! ਫ਼ਿਰ ਲਾਸ਼ ਨੂੰ...

Wednesday, Sep 02, 2026 - 07:28 PM (IST)

ਪੰਜਾਬ: ਪਿਓ ਨੇ ਮਾਰ''ਤੀ ਆਪਣੀ ਹੀ ਜਵਾਨ ਧੀ! ਫ਼ਿਰ ਲਾਸ਼ ਨੂੰ...

ਮਜੀਠਾ/ਮੱਤੇਵਾਲ (ਸਰਬਜੀਤ ਵਡਾਲਾ)– ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਵਿਖੇ ਇਕ ਜਵਾਨ ਕੁੜੀ ਦੇ ਕਤਲ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਿਤਾ ਵੱਲੋਂ ਆਪਣੀ ਧੀ ਦੇ ਚਾਲ ਚਲਣ 'ਤੇ ਸ਼ੱਕ ਪੈਣ 'ਤੇ ਉਸ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਉਸ ਨੇ ਲਾਸ਼ ਨੂੰ ਘਰ ਦੇ ਪਿੱਛੇ ਹੀ ਦੱਬ ਦਿੱਤਾ। 

ਪ੍ਰਾਪਤ ਜਾਣਕਾਰੀ ਅਤੇ ਪੁਲਸ ਕੋਲ ਦਰਜ ਸ਼ਿਕਾਇਤ ਅਨੁਸਾਰ, ਲੜਕੀ ਦੇ ਪਿਤਾ ਹਰਦਿਆਲ ਸਿੰਘ ’ਤੇ ਆਪਣੀ ਕਰੀਬ 19 ਸਾਲਾ ਧੀ ਦੀ ਹੱਤਿਆ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਹਰਦਿਆਲ ਸਿੰਘ ਨੂੰ ਆਪਣੀ ਧੀ ਦੇ ਚਾਲ-ਚਲਣ ਸਬੰਧੀ ਸ਼ੱਕ ਸੀ। ਪਰਿਵਾਰਕ ਮਾਮਲੇ ਨੂੰ ਲੈ ਕੇ ਪਿਤਾ ਅਤੇ ਧੀ ਵਿਚਾਲੇ ਵਿਵਾਦ ਹੋਣ ਦੀ ਗੱਲ ਵੀ ਦੱਸੀ ਜਾ ਰਹੀ ਹੈ। ਲੜਕੀ ਦੀ ਮਾਤਾ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 

ਪੁਲਸ ਵੱਲੋਂ ਘਰ ਦੇ ਪਿਛਲੇ ਪਾਸੇ ਤੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੋੜੀਦਾਂ ਮੁਲਜ਼ਮ ਹਰਦਿਆਲ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦਿਆਲ ਸਿੰਘ ਦੇ ਦੋ ਧੀਆਂ ਤੇ ਇਕ ਲੜਕਾ ਤਿੰਨ ਬੱਚੇ ਹਨ। ਪਰਿਵਾਰਕ ਪਿਛੋਕੜ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਐੱਫ.ਆਈ.ਆਰ ਦਰਜ ਕਰ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਅਤੇ ਮਾਮਲੇ ਦੇ ਸਾਰੇ ਤੱਥਾਂ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News