ਟੈਨਿਸ ਛੱਡ ਹਾਊਸ ਵਾਈਫ ਲੁੱਕ ''ਚ ਨਜ਼ਰ ਆਈ ਸਾਨੀਆ (ਵੀਡੀਓ)

Thursday, Mar 22, 2018 - 03:48 AM (IST)

ਟੈਨਿਸ ਛੱਡ ਹਾਊਸ ਵਾਈਫ ਲੁੱਕ ''ਚ ਨਜ਼ਰ ਆਈ ਸਾਨੀਆ (ਵੀਡੀਓ)

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ ਹੁਣ ਇਕ ਨਵੇਂ ਵੀਡੀਓ ਦੇ ਕਾਰਨ ਚਰਚਾ 'ਚ ਚਲ ਰਹੀ ਹੈ। ਦਰਅਸਲ ਪਾਕਿਸਤਾਨ ਸੁਪਰ ਲੀਗ 'ਚ ਸਾਨੀਆ ਦੇ ਪਤੀ ਮੁਲਤਾਨ ਸੁਲਤਾਨ ਵਲੋਂ ਖੇਡ ਰਹੇ ਹਨ। ਇਕ ਉਤਪਾਦ ਦੀ ਐਡ 'ਚ ਸ਼ੋਇਬ ਮਲਿਕ ਤੇ ਸਾਨੀਆ ਮਿਰਜ਼ਾ ਇਕ ਇਸ 'ਚ ਦੇਖਣ ਨੂੰ ਮਿਲ ਰਹੇ ਹਨ। ਇਸ 'ਚ ਗਲੈਮਰਸ ਸਾਨੀਆ ਮਿਰਜ਼ਾ ਦੀ ਲੁਕ ਉਸ ਦੇ ਫੈਂਸ ਲਈ ਹਿਰਾਨ ਕਰਨ ਵਾਲੀ ਹੈ।
ਇਹ ਹੈ ਵੀਡੀਓ 'ਚ
ਵੀਡੀਓ ਇਕ ਘਿਓ ਦੀ ਐਡ ਦਾ ਹੈ ਜਿਸ 'ਚ ਸ਼ੋਇਬ ਮਲਿਕ ਨੂੰ ਇਕ ਕ੍ਰਿਕਟ ਸਟਾਰ ਦੀ ਤਰ੍ਹਾਂ ਦਿਖਾਇਆ ਗਿਆ ਹੈ। ਜਦਕਿ ਸਾਨੀਆ ਨੂੰ ਇਕ ਹਾਊਸ ਵਾਈਫ ਦੀ ਤਰ੍ਹਾਂ। ਵੀਡੀਓ ਦੀ ਸ਼ੁਰੂਆਤ 'ਚ ਸ਼ੋਇਬ ਸਾਨੀਆ ਨੂੰ ਭੋਜਨ ਬਣਾਉਣ ਲਈਆ ਕਹਿੰਦੇ ਹਨ। ਸਾਨੀਆ ਭੋਜਨ ਬਣਾਉਦੇ-ਬਣਾਉਦੇ ਬੱਚਿਆਂ ਦੇ ਨਾਲ ਕ੍ਰਿਕਟ ਖੇਡਣ ਲਗ ਜਾਂਦੀ ਹੈ। ਵੀਡੀਓ 'ਚ ਸਾਨੀਆ ਨੂੰ ਘਰੇਲੂ ਲੁਕ 'ਚ ਦੇਖ ਕੇ ਸੋਸ਼ਲ ਮੀਡੀਆ 'ਤੇ ਵੀ ਵੱਖਰੇ-ਵੱਖਰੇ ਕੁਮੇਂਟ ਦੇਖਣ ਨੂੰ ਮਿਲ ਰਹੇ ਹਨ। 


Related News