ਰੋਹਨ ਬੋਪੰਨਾ ਵਲੋਂ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਖਿਤਾਬ ਜਿੱਤਣ ''ਤੇ ਸਾਨੀਆ ਮਿਰਜ਼ਾ ਨੇ ਪ੍ਰਗਟਾਈ ਖੁਸ਼ੀ
Sunday, Jan 28, 2024 - 01:15 PM (IST)
ਸਪੋਰਟਸ ਡੈਸਕ- ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਆਪਣੇ ਸਾਬਕਾ ਸਾਥੀ ਰੋਹਨ ਬੋਪੰਨਾ ਦੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਖਿਤਾਬ ਜਿੱਤਣ ਤੋਂ ਬਹੁਤ ਖੁਸ਼ ਹੈ। ਰੋਹਨ ਨੇ ਸ਼ਨੀਵਾਰ (27 ਜਨਵਰੀ) ਨੂੰ 43 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ। ਰੋਹਨ ਨੇ ਮੈਥਿਊ ਅਬੇਦੀਨ ਨਾਲ ਮਿਲ ਕੇ ਇਹ ਖਿਤਾਬ ਜਿੱਤਿਆ। ਇਸ ਜਿੱਤ ਨਾਲ ਰੋਹਨ ਟੈਨਿਸ ਦੇ ਓਪਨ ਯੁੱਗ 'ਚ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ।
ਬੋਪੰਨਾ ਅਤੇ ਮੈਥਿਊ ਨੇ ਇਟਲੀ ਦੇ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਨੂੰ 7-6 (7-0), 7-5 ਨਾਲ ਹਰਾਇਆ। ਇਸ ਜਿੱਤ ਨਾਲ ਉਹ ਪੁਰਸ਼ ਡਬਲਜ਼ 'ਚ ਵੀ ਨੰਬਰ-1 ਰੈਂਕਿੰਗ 'ਤੇ ਪਹੁੰਚ ਗਿਆ ਹੈ। ਉਹ 43 ਸਾਲ ਦੀ ਉਮਰ ਵਿੱਚ ਡਬਲਜ਼ ਵਿੱਚ ਸਿਖਰ ’ਤੇ ਆਉਣ ਵਾਲਾ ਪਹਿਲਾ ਵਿਅਕਤੀ ਵੀ ਹੈ। ਯਾਨੀ ਪੁਰਸ਼ ਡਬਲਜ਼ 'ਚ ਨੰਬਰ-1 ਰੈਂਕਿੰਗ ਹਾਸਲ ਕਰਨ ਵਾਲਾ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਦਾ ਰਿਕਾਰਡ ਹੁਣ ਰੋਹਨ ਦੇ ਨਾਂ ਹੈ।
ਰੋਹਨ ਦੇ ਕਰੀਅਰ ਦੀ ਇਨ੍ਹਾਂ ਵੱਡੀਆਂ ਪ੍ਰਾਪਤੀਆਂ 'ਤੇ ਉਨ੍ਹਾਂ ਦੀ ਸਾਥੀ ਸਾਨੀਆ ਮਿਰਜ਼ਾ ਨੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਦੋਸਤ ਵਜੋਂ ਉਹ ਰੋਹਨ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹੈ। ਸਾਨੀਆ ਨੇ ਕਿਹਾ, 'ਪਿਛਲੇ ਹਫਤੇ ਦੀ ਸ਼ੁਰੂਆਤ 'ਚ ਅਸੀਂ ਕਿਹਾ ਸੀ ਕਿ ਹੋਵੇਗਾ ਜੇਕਰ ਉਹ ਪੁਰਸ਼ ਡਬਲਜ਼ 'ਚ ਨੰਬਰ-1 ਰੈਂਕਿੰਗ ਹਾਸਲ ਕਰ ਲਵੇ ਅਤੇ ਖਿਤਾਬ ਵੀ ਜਿੱਤ ਲਵੇ? ਉਨ੍ਹਾਂ ਨੇ ਇਹ ਕਰ ਦਿਖਾਇਆ। ਅਸੀ ਨਿਸ਼ਬਦ ਹਾਂ... ਇੱਕ ਭਾਰਤੀ ਹੋਣ ਦੇ ਨਾਤੇ, ਸਾਡੇ ਲਈ ਉਨ੍ਹਾਂ ਦੀ ਉਪਲੱਬਧੀ ਸੱਚਮੁੱਚ ਮਾਣ ਵਾਲੀ ਗੱਲ ਹੈ। ਇੱਕ ਦੋਸਤ ਹੋਣ ਦੇ ਨਾਤੇ, ਮੈਂ ਇਸ ਉੱਤੇ ਹੋਰ ਵੀ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ।
ਸਾਨੀਆ ਅਤੇ ਰੋਹਨ ਲੰਬੇ ਸਮੇਂ ਤੋਂ ਇਕੱਠੇ ਟੈਨਿਸ ਖੇਡ ਚੁੱਕੇ ਹਨ। ਦੋਵੇਂ ਦਿੱਗਜਾਂ ਨੇ ਕਈ ਮਿਕਸਡ ਡਬਲਜ਼ ਖਿਤਾਬ ਜਿੱਤੇ ਹਨ। ਰੋਹਨ ਦੀ ਜਿੱਤ ਤੋਂ ਬਾਅਦ ਸਾਨੀਆ ਨੇ ਵੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਰੋਹਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8