ਮਾਂ ਬਣਨ ਤੋਂ ਜਲਦ ਬਾਅਦ ‘ਜਿੰਮ’ ਪਹੁੰਚ ਕੇ ਸਾਨੀਆ ਮਿਰਜ਼ਾ ਨੇ ਕੀਤਾ ਸਭ ਨੂੰ ਹੈਰਾਨ

11/18/2018 11:22:28 AM

ਨਵੀਂ ਦਿੱਲੀ— ਭਾਰਤੀ ਟੈਨਿਸ ਦਿੱਗਜ਼ ਖਿਡਾਰੀ ਸਾਨੀਅ ਮਿਰਜ਼ਾ ਨੇ ਇਨ੍ਹਾਂ ਦਿਨਾਂ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਮਾਂ ਬਣਨ ਤੋਂ ਬਾਅਦ ਹੁਣ ਉਹ ਵਾਪਸ ਆਪਣੇ ਖੇਡ ਵੱਲ ਧਿਆਨ ਦੇਣਾ ਚਾਹੁੰਦੀ ਹੈ ਅਤੇ ਇਸਦੇ ਲਈ ਆਪਣੀ ਫਿਟਨੈੱਸ 'ਤੇ ਕੰਮ ਕਰਨਾ ਉਨ੍ਹਾਂ ਨੇ ਸ਼ੁਰੂ ਕਰ ਦਿੱਤਾ ਹੈ। ਸਾਨੀਅਰ ਮਿਰਜ਼ਾ ਇਸ ਸ਼ੁਰੂਆਤ ਲਈ ਆਪਣੇ ਜਨਮਦਿਨ ਨੂੰ ਚੁਣਿਆ।

PunjabKesari
ਉਨ੍ਹਾਂ ਨੇ ਆਪਣੇ ਟਵਿਟਰ ਅਕਾਉਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਹੱਥ 'ਚ ਡੰਬਲ ਫੜੇ ਹੋਏ ਹਨ। ਫੋਟੋ ਸ਼ੇਅਰ ਕਰਦੇ ਹੋਏ ਸਾਨੀਆ ਨੇ ਕੈਪਸ਼ਨ 'ਚ ਲਿਖਿਆ, 'ਕਲ ਮੈਂ ਕਈ ਹਫਤਿਆਂ/ਮਹੀਨਿਆਂ ਬਾਅਦ ਜਿਮ ਗਈ। ਮੈਂ ਉਸ ਬੱਚੇ ਦੀ ਤਰ੍ਹਾਂ ਉਤਸ਼ਾਹਿਤ ਸੀ ਜੋ ਕਿਸੇ ਕੈਂਡੀ ਸ਼ਾਪ 'ਤੇ ਖੜਾ ਹੋਵੇ, ਕਿੱਤੋਂ ਤਾਂ ਸ਼ੁਰੂਆਤ ਕਰਨੀ ਹੀ ਸੀ ਤਾਂ ਕਿਉਂ ਨਾ ਮੇਰੇ ਜਨਮਦਿਨ ਵਾਲੇ ਦਿਨ ਤੋਂ।'

 

ਸਾਨੀਆ ਨੇ 30 ਅਕਤੂਬਰ ਨੂੰ ਹੈਦਰਾਬਾਦ 'ਚ ਬੇਟੇ ਨੂੰ ਜਨਮ ਦਿੱਤਾ ਸੀ। ਸਾਨੀਆ ਅਤੇ ਸ਼ੋਇਬ ਦੇ ਬੇਟੇ ਦਾ ਨਾਂ ਇਜ਼ਹਾਨ ਮਿਰਜਾ ਮਲਿਕ ਹੈ। ਪ੍ਰੈਗਨੈਂਸੀ ਤੋਂ ਬਾਅਦ ਸਾਨੀਆ ਮਿਰਜ਼ਾ ਟੈਨਿਸ ਕੋਰਟ ਤੋਂ ਦੂਰ ਹੈ। ਫਿਲਹਾਲ ਸਾਨੀਆ ਆਪਣੇ ਪਤੀ ਅਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਹਾਲ ਹੀ 'ਚ ਸ਼ੋਇਬ ਮਲਿਕ ਨੇ ਸਾਨੀਆ ਅਤੇ ਆਪਣੇ ਬੱਚੇ ਨਾਲ ਸਮਾਂ ਬਿਤਾਉਣ ਲਈ ਟੀ-10 ਲੀਗ ਤੋਂ ਆਪਣਾ ਨਾਂ ਵਾਪਸ ਲਾ ਲਿਆ ਹੈ। ਸਾਨੀਆ ਦੇ ਇਸ ਹੌਸਲੇ ਨੂੰ ਦੇਖਕੇ ਉਸ ਦੇ ਸਭ ਫੈਨਸ ਨੂੰ ਹੈਰਾਨੀ ਹੋਈ ਹੈ।

 


suman saroa

Content Editor

Related News