ਸਾਨੀਆ ਤੇ ਬੇਥਾਨੀ ਦੀ ਜੋੜੀ ਵਿੰਬਲਡਨ ਦੇ ਦੂਜੇ ਦੌਰ ’ਚ ਪਹੁੰਚੀ

Friday, Jul 02, 2021 - 12:53 PM (IST)

ਸਾਨੀਆ ਤੇ ਬੇਥਾਨੀ ਦੀ ਜੋੜੀ ਵਿੰਬਲਡਨ ਦੇ ਦੂਜੇ ਦੌਰ ’ਚ ਪਹੁੰਚੀ

ਸਪੋਰਟਸ ਡੈਸਕ- ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਉਨ੍ਹਾਂ ਦੀ ਜੋੜੀਦਾਰ ਬੇਥਾਨੀ ਮਾਟੇਕ ਸੈਂਡਸ ਨੇ ਡੇਸਿਰੇ ਕ੍ਰਾਉਜਿਕ ਤੇ ਅਲੈਕਸਾ ਗੁਆਰਾਚੀ ਦੀ ਛੇਵਾਂ ਦਰਜਾ ਜੋੜੀ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਵੀਰਵਾਰ ਨੂੰ ਇੱਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿਚ ਥਾਂ ਬਣਾਈ। ਸਾਨੀਆ ਤੇ ਬੇਥਾਨੀ ਨੇ ਹੌਲੀ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਲੈਅ ਹਾਸਲ ਕਰ ਲਈ ਤੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਅਮਰੀਕਾ ਤੇ ਚਿਲੀ ਦੀ ਜੋੜੀ ਨੂੰ ਇਕ ਘੰਟਾ 27 ਮਿੰਟ ਵਿਚ 7-5, 6-3 ਨਾਲ ਹਰਾਇਆ। ਪਹਿਲੇ ਸੈੱਟ ਵਿਚ ਮੁਸ਼ਕਲ ਜਿੱਤ ਤੋਂ ਬਾਅਦ ਦੂਜੇ ਸੈੱਟ ਵਿਚ ਸਾਨੀਆ ਤੇ ਬੇਥਾਨੀ ਨੇ ਅਲੈਕਸਾ ਦੀ ਸਰਵਿਸ ਤੋੜ ਕੇ 3-1 ਨਾਲ ਬੜ੍ਹਤ ਬਣਾਈ ਜਿਸ ਤੋਂ ਬਾਅਦ ਇਸ ਜੋੜੀ ਨੂੰ ਸੈੱਟ ਤੇ ਮੈਚ ਜਿੱਤਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ।


author

Tarsem Singh

Content Editor

Related News