ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ ਹਾਰੀ ਸਾਨੀਆ, ਆਸਟਰੇਲੀਅਨ ਓਪਨ ਨੂੰ ਕਿਹਾ ਅਲਵਿਦਾ

Tuesday, Jan 25, 2022 - 02:02 PM (IST)

ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ ਹਾਰੀ ਸਾਨੀਆ, ਆਸਟਰੇਲੀਅਨ ਓਪਨ ਨੂੰ ਕਿਹਾ ਅਲਵਿਦਾ

ਮੈਲਬੌਰਨ (ਭਾਸ਼ਾ): ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਹਾਰ ਦੇ ਨਾਲ ਹੀ ਆਸਟਰੇਲੀਅਨ ਓਪਨ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਨੀਆ ਅਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੂੰ ਵਾਈਲਡ ਕਾਰਡ ਧਾਰਕ ਸਥਾਨਕ ਜੋੜੀ ਜੈਮੀ ਫੋਰਲਿਸ ਅਤੇ ਜੇਸਨ ਕੁਬਲੇਰ 6.4, 7.6 ਨਾਲ ਹਰਾਇਆ। ਭਾਰਤ ਦੀ ਸਭ ਤੋਂ ਸਫ਼ਲ ਮਹਿਲਾ ਟੈਨਿਸ ਖਿਡਾਰਨ ਸਾਨੀਆ ਨੇ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿਚ 3 ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ।

ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ

ਪਿਛਲੇ ਹਫ਼ਤੇ ਮਹਿਲਾ ਡਬਲਜ਼ ਵਰਗ ਵਿਚ ਉਹ ਪਹਿਲਾਂ ਹੀ ਹਾਰ ਕੇ ਬਾਹਰ ਹੋ ਗਈ ਸੀ। ਸਾਨੀਆ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਇਸ ਸੀਜ਼ਨ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਵੇਗੀ। ਉਨ੍ਹਾਂ ਨੇ ਆਸਟਰੇਲੀਆ ਓਪਨ ਵਿਚ 2 ਗ੍ਰੈਂਡਸਲੈਮ ਖ਼ਿਤਾਬ ਜਿੱਤੇ ਹਨ। ਉਨ੍ਹਾਂ ਨੇ 2009 ਵਿਚ ਹਮਵਤਨ ਮਹੇਸ਼ ਭੂਪਤੀ ਨਾਲ ਮਿਕਸਡ ਡਬਲਜ਼ ਅਤੇ 2016 ਵਿਚ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨਾਲ ਮਹਿਲਾ ਡਬਲਜ਼ ਖ਼ਿਤਾਬ ਜਿੱਤਿਆ, ਜੋ ਉਨ੍ਹਾਂ ਦਾ ਆਖ਼ਰੀ ਗ੍ਰੈਂਡਸਲੈਮ ਖ਼ਿਤਾਬ ਵੀ ਸੀ। ਸਾਨੀਆ ਦੀ ਹਾਰ ਦੇ ਨਾਲ ਹੀ ਸਾਲ ਦੇ ਪਹਿਲੇ ਗ੍ਰੈਂਡਸਲੈਮ ਵਿਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ।

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News