ਸਾਨੀਆ ਦੀ ਭੈਣ ਅਨਾਮ ਮਿਰਜ਼ਾ ਨੇ ਵਿਆਹ ਸਮਾਹੋਰ ''ਤੇ ਪਾਇਆ ਰਾਕੇਟ ਲਹਿੰਗਾ

Thursday, Dec 12, 2019 - 02:21 AM (IST)

ਸਾਨੀਆ ਦੀ ਭੈਣ ਅਨਾਮ ਮਿਰਜ਼ਾ ਨੇ ਵਿਆਹ ਸਮਾਹੋਰ ''ਤੇ ਪਾਇਆ ਰਾਕੇਟ ਲਹਿੰਗਾ

ਨਵੀਂ ਦਿੱਲੀ - ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਫੈਸ਼ਨ ਡਿਜ਼ਾਈਨਰ ਭੈਣ ਅਨਾਮ ਮਿਰਜ਼ਾ ਨੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਨਾਲ ਵਿਆਹ ਤੋਂ ਪਹਿਲਾਂ ਰਾਕੇਟ ਲਹਿੰਗਾ ਪਾਇਆ। ਗ੍ਰੇ ਕਲਰ ਦੇ ਰਾਕੇਟ ਲਹਿੰਗੇ ਵਿਚ ਅਨਾਮ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਉਸ ਨੇ ਸੋਸ਼ਲ ਸਾਈਟਸ ਇੰਸਟਾਗ੍ਰਾਮ 'ਤੇ ਆਪਣੀਆਂ ਕੁੱਝ ਫੋਟੋਆਂ ਸ਼ੇਅਰ ਕੀਤੀਆਂ ਜਿਸ ਵਿਚ ਉਹ ਖੁਸ਼ ਨਜ਼ਰ ਆ ਰਹੀ ਹੈ। ਉਥੇ ਹੀ ਸਾਨੀਆ ਮਿਰਜ਼ਾ ਵੀ ਭੈਣ ਦੇ ਵਿਆਹ 'ਤੇ ਨੀਲੇ ਰੰਗ ਦੇ ਲਹਿੰਗੇ ਵਿਚ ਸਮਾਰੋਹ ਨੂੰ ਚਾਰ ਚੰਨ੍ਹ ਲਾਉਣ ਲਈ ਪੁੱਜੀ, ਜਿਸ ਨੂੰ ਉਸ ਦੇ ਫੈਨਜ਼ ਨੇ ਖੂਬ ਪਸੰਦ ਕੀਤਾ। ਸਾਨੀਆ ਲਗਾਤਾਰ ਸੋਸ਼ਲ ਮੀਡੀਆ 'ਤੇ ਭੈਣ ਦੇ ਵਿਆਹ ਸਮਾਰੋਹ ਦੀਆਂ ਫੋਟੋਆਂ ਅਪਲੋਡ ਕਰ ਰਹੀ ਹੈ। ਬੀਤੇ ਦਿਨੀਂ ਅਨਾਮ ਦੀ ਮਹਿੰਦੀ ਸੈਰੇਮਨੀ 'ਤੇ ਵੀ ਕੁੱਝ ਫੋਟੋਆਂ ਸ਼ੇਅਰ ਹੋਈਆਂ ਸਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਖੂਬ ਸਲਾਹਿਆ। ਦੱਸ ਦੇਈਏ ਕਿ ਅਨਾਮ ਦਾ ਇਹ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਉਸ ਨੇ ਹੈਦਰਾਬਾਦ ਦੇ ਇਕ ਬਿਜ਼ਨੈੱਸਮੈਨ ਨਾਲ ਵਿਆਹ ਕੀਤਾ ਸੀ ਜੋ ਜ਼ਿਆਦਾ ਦਿਨ ਨਹੀਂ ਚੱਲਿਆ। ਇਸੇ ਦੌਰਾਨ ਉਹ ਅਜ਼ਹਰੂਦੀਨ ਦੇ ਬੇਟੇ ਅਸਦ ਦੇ ਸੰਪਰਕ ਵਿਚ ਆਈ। ਦੋਵਾਂ ਨੇ ਲੰਮੇ ਸਮੇਂ ਤੱਕ ਡੇਟਿੰਗ ਕੀਤੀ। ਦੋਵਾਂ ਵਿਚਾਲੇ ਰਿਸ਼ਤੇ ਦਾ ਖੁਲਾਸਾ ਖੁਦ ਸਾਨੀਆ ਨੇ ਹੀ ਕੀਤਾ ਸੀ, ਜਦੋਂ ਉਸਨੇ ਭੈਣ ਅਤੇ ਅਸਦ ਦੇ ਨਾਲ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕੇ ਉਸ ਨੂੰ ਕੈਪਸ਼ਨ ਦਿੱਤੀ ਸੀ —ਫੈਮਿਲੀ।

PunjabKesariPunjabKesariPunjabKesariPunjabKesariPunjabKesari


author

Gurdeep Singh

Content Editor

Related News