ਸੰਗੀਤਾ ਫੋਗਟ ਨੂੰ ਵਿਆਹੁਣ ਅੱਜ ਜਾਣਗੇ ਪਹਿਲਵਾਨ ਬਜਰੰਗ, ਮਿਸਾਲ ਬਣੇਗਾ ਇਹ ਵਿਆਹ,ਜਾਣੋ ਕਿਵੇਂ

Wednesday, Nov 25, 2020 - 12:07 PM (IST)

ਸੰਗੀਤਾ ਫੋਗਟ ਨੂੰ ਵਿਆਹੁਣ ਅੱਜ ਜਾਣਗੇ ਪਹਿਲਵਾਨ ਬਜਰੰਗ, ਮਿਸਾਲ ਬਣੇਗਾ ਇਹ ਵਿਆਹ,ਜਾਣੋ ਕਿਵੇਂ

ਸਪੋਰਟਸ ਡੈਸਕ— ਕੌਮਾਂਤਰੀ ਪਹਿਲਵਾਨ ਬਜਰੰਗ ਪੂਨੀਆ ਤੇ ਸੰਗੀਤਾ ਫੋਗਾਟ ਅੱਜ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਿਆਹ ਸਮਾਰੋਹ ਬੇਹੱਦ ਸਾਦਾ ਹੋਵੇਗਾ, ਇਸ 'ਚ ਬੇਹੱਦ ਘੱਟ ਮਹਿਮਾਨ ਬੁਲਾਏ ਗਏ ਹਨ।

ਇਹ ਵੀ ਪੜ੍ਹੋ : ਕੋਵਿਡ-19 ਦੇ ਬਾਵਜੂਦ ਓਲੰਪਿਕ ਕਰਵਾਉਣਾ ਚਾਹੁੰਦਾ ਹੈ ਟੋਕੀਓ
PunjabKesari
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ ਦੇ ਘਰ 'ਤੇ ਵਿਆਹ ਦੀਆਂ ਰਸਮਾਂ ਤੇ ਸੰਗੀਤ ਦੀ ਰਸਮ ਨਿਭਾਈ ਗਈ। ਪਹਿਲਵਾਨ ਬਜਰੰਗ ਪੂਨੀਆ ਤੇ ਸੰਗੀਤਾ ਫੌਗਾਟ ਦਾ ਵਿਆਹ ਪਿਛਲੇ ਸਾਲ ਤੈਅ ਹੋਇਆ ਸੀ। ਪਰਿਵਾਰ ਦੇ ਕਰੀਬ 20 ਲੋਕ ਸੰਗੀਤਾ ਦੇ ਘਰ ਜਾਣਗੇ। ਸੋਨੀਪਤ ਤੋਂ ਬਾਰਾਤ ਚਰਖੀ ਦਾਦਰੀ ਦੇ ਪਿੰਡ ਬਲਾਲੀ ਜਾਵੇਗੀ।

ਇਹ ਵੀ ਪੜ੍ਹੋ : ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ: ਕੋਹਲੀ ਅਤੇ ਅਸ਼ਵਿਨ ਦੀ 'ICC ਪਲੇਅਰ ਆਫ਼ ਦਿ ਡਿਕੇਡ' ਐਵਾਰਡ ਲਈ ਹੋਈ ਚੋਣ
PunjabKesari

ਪਹਿਲਵਾਨ ਬਜਰੰਗ ਪੂਨੀਆ ਤੇ ਸੰਗੀਤਾ ਫੌਗਾਟ ਆਪਣੇ ਵਿਆਹ ਨੂੰ ਸਾਰਿਆਂ ਲਈ ਮਿਸਾਲ ਬਣਾਉਣਗੇ। ਇਸ ਦੇ ਲਈ ਦੋਹਾਂ ਨੇ ਮਿਲ ਕੇ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਪਰਿਵਾਰਕ ਮੈਂਬਰ ਵੀ ਸਹਿਮਤ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਬਜਰੰਗ ਪੂਨੀਆ ਸਗਨ ਦਾ ਸਿਰਫ ਇਕ ਰੁਪਿਆ ਲੈ ਕੇ ਵਿਆਹ ਕਰਨਗੇ।

PunjabKesari


author

Tarsem Singh

Content Editor

Related News