ਸਨਾ ਮੀਰ ਪਾਕਿ ਦੀ ਮਹਿਲਾ ਟੀ-20 ਵਿਸ਼ਵ ਕੱਪ ਟੀਮ ''ਤੋਂ ਬਾਹਰ

2020-01-21T01:14:02.65

ਕਰਾਚੀ— ਸਾਬਕਾ ਕਪਤਾਨ ਤੇ ਸੀਨੀਅਰ ਆਫ ਸਪਿਨਰ ਸਨਾ ਮੀਰ ਨੂੰ ਸੋਮਵਾਰ ਨੂੰ ਅਗਲੇ ਮਹੀਨੇ ਆਸਟਰੇਲੀਆ 'ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਲਈ ਪਾਕਿਸਤਾਨ ਦੀ 15 ਮੈਂਬਰੀ ਮਜ਼ਬੂਤ ਟੀਮ 'ਤੋਂ ਬਾਹਰ ਕਰ ਦਿੱਤਾ ਗਿਆ। ਮਹਿਲਾ ਚੋਣ ਕਮੇਟੀ ਨੇ ਅੰਤਰਰਾਸ਼ਟਰੀ ਤੇ ਘਰੇਲੂ ਮੁਕਬਲਿਆਂ 'ਚ ਉਸਦੇ ਪ੍ਰਦਰਸ਼ਨ, ਆਸਟਰੇਲੀਆਈ ਹਾਲਾਤਾਂ 'ਚ ਟੀਮ ਦੇ ਸੰਯੋਜਨ ਦਾ ਹਲਾਵਾ ਦਿੰਦੇ ਹੋਏ ਸਨਾ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ। ਮੁੱਖ ਚੋਣਕਰਤਾ ਉਰੂਜ ਮੁਮਤਾਜ ਨੇ ਕਿਹਾ ਕਿ ਸਨਾ ਨੂੰ ਬਾਹਰ ਕਰਨਾ ਮੁਸ਼ਕਿਲ ਸੀ ਪਰ ਟੀ-20 ਸਵਰੂਪ 'ਚ ਉਸਦਾ ਪ੍ਰਦਰਸ਼ਨ ਉਮੀਦਾਂ ਦੇ ਅਨੁਸਾਰ ਨਹੀਂ ਸੀ। 34 ਸਾਲ ਦੀ ਸਨਾ ਨੇ ਆਈ. ਸੀ. ਸੀ. 50 ਓਵਰ ਤੇ ਟੀ-20 ਵਿਸ਼ਵ ਕੱਪ ਦੋਵਾਂ 'ਚ ਪਾਕਿਸਤਾਨ ਦੀ ਕਪਤਾਨੀ ਹੈ ਤੇ ਉਹ ਦੇਸ਼ ਦੇ ਲਈ 120 ਵਨ ਡੇ ਚੇ 102 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਪਾਕਿਸਤਾਨ ਟੀਮ 31 ਜਨਵਰੀ ਨੂੰ ਆਸਟਰੇਲੀਆ ਦੇ ਲਈ ਰਵਾਨਾ ਹੋਵੇਗੀ ਤੇ ਵੈਸਟਇੰਡੀਜ਼ ਵਿਰੁੱਧ 7,9 ਤੇ 11 ਫਰਵਰੀ ਨੂੰ ਤਿੰਨ ਅਭਿਆਸ ਮੈਚ ਖੇਡੇਗੀ।
ਟੀਮ ਇਸ ਪ੍ਰਕਾਰ ਹੈ— ਬਿਸਮਾ ਮਰੂਫ, ਏਮਨ ਅਨਵਰ, ਆਲੀਆ ਰਿਆਜ, ਅਨਾਮ ਅਮੀਨ, ਆਯਸ਼ਾ ਨਸੀਮ, ਡਾਇਨਾ ਬੇਗ ਫਾਤਿਮਾ ਸਨਾ, ਇਰਾਮ ਜਾਵੇਦ, ਜਾਵਿਰਾ ਖਾਨ, ਮੁਨੀਬਾ ਅਲੀ, ਨਿਦਾ ਡਾਰ, ਓਮੇਮਾ ਸੋਹੇਲ, ਸਾਦੀਆ ਇਕਬਾਲ, ਸਿਦਾਰਾ ਨਵਾਜ਼ (ਵਿਕਟਕੀਪਰ) ਤੇ ਸੈਅਦ ਅਰੂਬ ਸ਼ਾਹ।


Gurdeep Singh

Content Editor

Related News