ਇਹ ਪਾਕਿਸਤਾਨੀ ਖਿਡਾਰਨ ਬਣੀ ਵਿਸ਼ਵ ਦੀ ਨੰਬਰ ਇਕ ਗੇਂਦਬਾਜ਼

Wednesday, Oct 24, 2018 - 11:49 AM (IST)

ਇਹ ਪਾਕਿਸਤਾਨੀ ਖਿਡਾਰਨ ਬਣੀ ਵਿਸ਼ਵ ਦੀ ਨੰਬਰ ਇਕ ਗੇਂਦਬਾਜ਼

ਨਵੀਂ ਦਿੱਲੀ— ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਗੇਂਦਬਾਜ਼ ਸਨਾ ਮੀਰ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਤਾਜ਼ਾ ਆਈ.ਸੀ.ਸੀ. ਮਹਿਲਾ ਵਨ ਡੇ ਰੈਂਕਿੰਗ 'ਚ ਉਹ ਚੋਟੀ ਦੀ ਗੇਂਦਬਾਜ਼ ਬਣ ਗਈ ਹੈ। ਉਹ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲੀ  ਪਹਿਲੀ ਪਾਕਿਸਤਾਨੀ ਮਹਿਲਾ ਗੇਂਦਬਾਜ਼ ਬਣੀ ਹੈ। ਇਸ ਸਮੇਂ ਚਲ ਰਹੀ 2017-18 ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ 'ਚ ਸਨਾ ਮੀਰ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਤਾਜ਼ਾ ਮਹਿਲਾ ਰੈਂਕਿੰਗ 'ਚ ਇਹ ਵੱਡੀ ਉਪਲਬਧੀ ਹਾਸਲ ਕੀਤੀ ਹੈ। ਆਓ ਜਾਣਦੇ ਹਾਂ ਇਸ ਖਿਡਾਰਨ ਬਾਰੇ।

PunjabKesari

ਪਾਕਿਸਤਾਨ ਦੀ 32 ਸਾਲਾ ਅਨੁਭਵੀ ਮਹਿਲਾ ਆਲਰਾਊਂਡਰ ਸਨਾ ਮੀਰ ਨੇ ਉਹ ਕਰ ਵਿਖਾਇਆ ਹੈ ਜੋ ਅੱਜ ਤਕ ਕੋਈ ਵੀ ਪਾਕਿਸਤਾਨੀ ਮਹਿਲਾ ਕ੍ਰਿਕਟਰ ਨਹੀਂ ਕਰ ਸਕੀ ਹੈ। ਸਨਾ ਮੀਰ ਨੇ ਆਸਟਰੇਲੀਆ ਦੀ ਦਿੱਗਜ ਖਿਡਾਰਨ ਮੇਗਨ ਸ਼ੂਟ ਨੂੰ ਤਿੰਨ ਅੰਕਾਂ ਨਾਲ ਪਛਾੜਦੇ ਹੋਏ ਤਾਜ਼ਾ ਆਈ.ਸੀ.ਸੀ. ਮਹਿਲਾ ਵਨ ਡੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਸਨਾ ਨੇ 663 ਅੰਕਾਂ ਦੇ ਨਾਲ ਇਸ ਚੋਟੀ ਦੀ ਜਗ੍ਹਾ 'ਤੇ ਆਪਣਾ ਸਥਾਨ ਯਕੀਨੀ ਬਣਾਇਆ।
PunjabKesari

ਸਨਾ ਮੀਰ ਨੂੰ ਇਸ ਖਾਸ ਸਫਲਤਾ ਦੇ ਬਾਅਦ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਪਾਕਿਸਤਾਨ ਦੇ ਐਬਟਾਬਾਦ 'ਚ 5 ਜਨਵਰੀ 1986 'ਚ ਜੰਮੀ ਸਨਾ ਮੀਰ ਨੂੰ ਆਈ.ਸੀ.ਸੀ. ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ। ਸਨਾ ਮੀਰ ਨੇ ਦਸੰਬਰ 2005 'ਚ ਸ਼੍ਰੀਲੰਕਾ ਖਿਲਾਫ ਵਨ ਡੇ ਮੈਚ ਖੇਡਦੇ ਹੋਏ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਗਾਜ਼ ਕੀਤਾ ਸੀ। ਉਨ੍ਹਾਂ ਨੇ ਅਜੇ ਤੱਕ 112 ਵਨ ਡੇ ਮੈਚਾਂ 'ਚ 1558 ਦੌੜਾਂ ਬਣਾਈਆਂ ਹਨ ਅਤੇ 136 ਵਿਕਟ ਹਾਸਲ ਕੀਤੇ ਹਨ। ਜਦਕਿ ਟੀ-20 ਕੌਮਾਂਤਰੀ ਕਰੀਅਰ 'ਚ ਉਨ੍ਹਾਂ ਨੇ 90 ਮੈਚਾਂ 'ਚ 757 ਦੌੜਾਂ ਬਣਾਈਆਂ ਹਨ ਅਤੇ 76 ਵਿਕਟਾਂ ਲਈਆਂ ਹਨ।

 


Related News