ਸੈਮੁਅਲਸ ’ਤੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀ ਉਲੰਘਣਾ ਦਾ ਦੋਸ਼

Wednesday, Sep 22, 2021 - 11:21 PM (IST)

ਸੈਮੁਅਲਸ ’ਤੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀ ਉਲੰਘਣਾ ਦਾ ਦੋਸ਼

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੈਸਟਇੰਡੀਜ਼ ਦੇ ਸਾਬਕਾ ਹਰਫਨਮੌਲਾ ਖਿਡਾਰੀ ਮਲੋਰਨ ਸੈਮੁਅਲਸ ’ਤੇ ਇਕ ਟੀ-10 ਲੀਗ ਦੌਰਾਨ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀਆਂ 4 ਧਾਰਾਵਾਂ ਦੀ ਉਲੰਘਣਾ ਦਾ ਦੋਸ਼ ਲਾਇਆ। ਆਈ. ਸੀ. ਸੀ. ਨੇ ਟੀ-10 ਲੀਗ ਦੇ ਆਯੋਜਕ ਅਮੀਰਾਤ ਕ੍ਰਿਕਟ ਬੋਰਡ ਵੱਲੋਂ ਦੋਸ਼ ਲਾਏ। ਆਈ. ਸੀ. ਸੀ. ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਸੈਮੁਅਲਸ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 14 ਦਿਨ ਦਾ ਸਮਾਂ ਦਿੱਤਾ ਜਾਵੇਗਾ। ਵੈਸਟਇੰਡੀਜ਼ ਲਈ 71 ਟੈਸਟ, 207 ਵਨ ਡੇ ਅਤੇ 67 ਟੀ-20 ਮੈਚ ਖੇਡ ਚੁੱਕੇ ਸੈਮੁਅਲਸ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ 11134 ਦੌੜਾਂ ਬਣਾਈਆਂ ਹਨ ਅਤੇ 152 ਵਿਕਟਾਂ ਹਾਸਲ ਕੀਤੀਆਂ ਹਨ।

ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News