ਸੈਮਸਨ ਨੇ ਬੱਲੇਬਾਜ਼ੀ ''ਚ ਕੀਤਾ ਨਿਰਾਸ਼ ਪਰ ਫੀਲਡਿੰਗ ਦੌਰਾਨ ਛੱਕਾ ਬਚਾ ਕੇ ਜਿੱਤਿਆ ਦਿਲ (Video)

02/02/2020 5:25:32 PM

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ 5ਵੇਂ ਅਤੇ ਆਖਰੀ ਟੀ-20 ਮੈਚ ਵਿਚ ਟੀਮ ਇੰਡੀਆ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਨਿਊਜ਼ੀਲੈਂਡ ਨੂੰ 5-0 ਨਾਲ ਕਲੀਨ ਸਵੀਪ ਕਰ ਇਤਿਹਾਸ ਰਚਿਆ। ਭਾਰਤ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਟੀਮ ਬਣੀ। ਇਸ ਮੈਚ ਨੂੰ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਇਲਾਵਾ ਸੰਜੂ ਸੈਮਸਨ ਦੀ ਹੈਰਾਨ ਕਰਨ ਵਾਲੀ ਫੀਲਡਿੰਗ ਲਈ ਵੀ ਜਾਣਿਆ ਜਾਵੇਗਾ। ਮੈਚ ਦੌਰਾਨ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸੰਜੂ ਸੈਮਸਨ ਨੇ ਬਾਊਂਡਰੀ ਤੋਂ ਪਾਰ ਜਾ ਰਹੀ ਗੇਂਦ ਨੂੰ ਹਵਾ ਵਿਚ ਛਲਾਂਗ ਲਗਾ ਕੇ ਰੋਕ ਦਿੱਤਾ।

ਸੈਮਸਨ ਦਾ ਸੁਪਰ ਮੈਨ ਕੈਚ Video

ਦਰਅਸਲ, ਨਿਊਜ਼ੀਲੈਂਡ ਦੀ ਪਾਰੀ ਦੇ 8ਵੇਂ ਓਵਰ ਦੀ ਆਖਰੀ ਗੇਂਦ 'ਤੇ ਰਾਸ ਟੇਲਰ ਨੇ ਕਰਾਰਾ ਸ਼ਾਟ ਲਾਇਆ ਅਤੇ ਗੇਂਦ ਮਿਡ ਵਿਕਟ ਬਾਊਂਡਰੀ ਤੋਂ ਬਾਹਰ ਜਾਂਦੀ ਦਿਸ ਰਹੀ ਸੀ ਤਦ ਸੰਜੂ ਸੈਮਸਨ ਭੱਜਦੇ ਹੋਏ ਆਏ ਅਤੇ ਛਲਾਂਗ ਲਗਾ ਕੇ ਗੇਂਦ ਕੈਚ ਕਰ ਲਈ। ਇਸ ਤੋਂ ਪਹਿਲਾਂ ਸੰਜੂ ਬਾਊਂਡਰੀ ਦੇ ਅੰਦਰ ਡਿੱਗਦੇ ਉਸ ਨੇ ਫੁਰਤੀ ਨਾਲ ਗੇਂਦ ਮੈਦਾਨ ਦੇ ਅੰਦਰ ਸੁੱਟ ਦਿੱਤੀ ਜਿਸ ਨਾਲ ਉਸ ਨੇ ਭਾਰਤੀ ਟੀਮ ਲਈ 4 ਦੌੜਾਂ ਬਚਾਈਆਂ। ਇਸ ਹੈਰਾਨ ਕਰਨ ਵਾਲੀ ਫੀਲਡਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਜੇਕਰ ਇਹ ਗੇਂਦ ਜਾਂ ਸੰਜੂ ਸੈਮਸਨ ਗੇਂਦ ਸਣੇ ਬਾਊਂਡਰੀ ਦੇ ਅੰਦਰ ਡਿੱਗ ਜਾਂਦੇ ਤਾਂ ਯਕੀਨੀ ਨਿਊਜ਼ੀਲੈਂਡ ਨੂੰ 6 ਦੌੜਾਂ ਮਿਲ ਜਾਣੀਆਂ ਸੀ।


Related News