ਵਿਸ਼ਵ ਚੈਂਪੀਅਨ ਅੜਿੱਕਾ ਦੌੜਾਕ ਪੀਅਰਸਨ ਨੇ ਲਿਆ ਸੰਨਿਆਸ

Tuesday, Aug 06, 2019 - 11:56 AM (IST)

ਵਿਸ਼ਵ ਚੈਂਪੀਅਨ ਅੜਿੱਕਾ ਦੌੜਾਕ ਪੀਅਰਸਨ ਨੇ ਲਿਆ ਸੰਨਿਆਸ

ਸਿਡਨੀ— ਆਸਟਰੇਲੀਆ ਦੀ ਵਿਸ਼ਵ ਚੈਂਪੀਅਨ ਦੌੜਾਕ ਸੈਲੀ ਪੀਅਰਸਨ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਸ ਨੂੰ ਲਗਾਤਾਰ ਸੱਟਾਂ ਕਾਰਨ ਟੋਕੀਓ ਓਲੰਪਿਕ 'ਚ ਤਮਗਾ ਜਿੱਤਣ ਦਾ ਆਪਣਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ।

ਲੰਡਨ ਓਲੰਪਿਕ 2012 ਦੀ ਸੋਨ ਤਮਗਾ ਜੇਤੂ ਅਤੇ 100 ਮੀਟਰ ਅੜਿੱਕਾ ਦੌੜ 'ਚ ਦੋ ਵਾਰ ਵਿਸ਼ਵ ਚੈਂਪੀਅਨ ਸੈਲੀ ਨੇ ਕਿਹਾ, ''ਹੁਣ ਉਨ੍ਹਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''16 ਸਾਲਾਂ ਤਕ ਆਸਟਰੇਲੀਆ ਲਈ ਖੇਡਣ ਦੇ ਬਾਅਦ ਹੁਣ ਅਲਵਿਦਾ ਕਹਿਣ ਦਾ ਸਮਾਂ ਹੈ।'' ਉਨ੍ਹਾਂ ਕਿਹਾ, ''ਹਰ ਵਾਰ ਮੈਂ ਤੇਜ਼ ਦੌੜਨਾ ਚਾਹੁੰਦੀ ਹਾਂ ਪਰ ਸਰੀਰ ਸਾਥ ਨਹੀਂ ਦਿੰਦਾ। ਮੈਂ ਹੁਣ ਹੋਰ ਸੱਟ ਬਰਦਾਸ਼ਤ ਨਹੀਂ ਕਰ ਸਕਦੀ। ਮੈਨੂੰ ਨਹੀਂ ਲਗਦਾ ਕਿ ਅਗਲੇ ਸਾਲ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਾਂਗੀ।''


author

Tarsem Singh

Content Editor

Related News