ਤਨਖਾਹ ਵਿਵਾਦ ਕਾਰਨ ਆਸਟਰੇਲੀਆ ਦੇ ਭਾਰਤ ਦੌਰੇ ''ਤੇ ਛਾਏ ਸੰਕਟ ਦੇ ਬੱਦਲ

06/19/2017 6:02:01 PM

ਸਿਡਨੀ—ਕ੍ਰਿਕਟ ਆਸਟਰੇਲੀਆ ਅਤੇ ਆਸਟਰੇਲੀਆਈ ਕ੍ਰਿਕਟਰਜ਼ ਸੰਘ 'ਚ ਚੱਲ ਰਿਹਾ ਤਨਖਾਹ ਵਿਵਾਦ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਸ ਨਾਲ ਆਸਟਰੇਲੀਆ ਟੀਮ ਦੇ ਬੰਗਲਾਦੇਸ਼ ਅਤੇ ਭਾਰਤ ਦੌਰੇ ਦੇ ਨਾਲ ਹੀ ਏਸ਼ੇਜ ਸੀਰੀਜ਼ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਮਾਮਲੇ 'ਚ ਆਸਟਰੇਲੀਆਈ ਕ੍ਰਿਕਟਰਜ਼ ਵੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।
ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਆਸਟਰੇਲੀਆਈ ਖਿਡਾਰੀ ਕੜਵਾਹਟ ਭਰੇ ਤਨਖਾਹ ਵਿਵਾਦ 'ਚ ਪਿੱਛੇ ਨਹੀਂ ਹੱਟਣਗੇ, ਜਿਸ ਦੌਰਾਨ ਆਗਾਮੀ ਦੌਰਾ ਸ਼ੱਕ ਦੇ ਘੇਰੇ 'ਚ ਹੈ। ਕ੍ਰਿਕਟ ਆਸਟਰੇਲੀਆ ਅਤੇ ਆਸਟਰੇਲੀਆਈ ਕ੍ਰਿਕਟਜ਼ ਸੰਘ 'ਚ ਨਵੇਂ ਐੱਮ. ਓ. ਯੂ. ਨੂੰ ਲੈ ਕੇ 30 ਜੂਨ ਦੀ ਸਮੇਂ ਸੀਮਾ ਕਰੀਬ ਆ ਰਹੀ ਹੈ ਅਤੇ ਅਜਿਹੇ 'ਚ ਰਾਸ਼ਟਰੀ ਟੀਮ ਦੇ ਉਪ ਕਪਤਾਨ ਵਾਰਨਰ ਨੇ ਕਿਹਾ ਹੈ ਕਿ ਖਿਡਾਰੀ ਆਪਣੀਆਂ ਮੰਗਾਂ 'ਤੇ ਪਿੱਛੇ ਨਹੀਂ ਹੱਟਣਗੇ।
ਵਾਰਨਰ ਨੇ ਕਿਹਾ ਹੈ ਕਿ ਜੁਲਾਈ 'ਚ ਅਸੀਂ ਬੇਰੋਜ਼ਗਾਰ ਹੋ ਜਾਵਾਂਗੇ, ਸਾਨੂੰ ਇਸ ਦੀ ਧਮਕੀ ਦਿੱਤੀ ਜਾ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਮਝੌਤਾ ਹੋ ਜਾਵੇਗਾ, ਇਹ ਅਜੀਬ ਸਥਿਤੀ ਹੈ। ਆਸਟਰੇਲੀਆ ਨੂੰ ਅਗਸਤ 'ਚ ਬੰਗਲਾਦੇਸ਼ ਦਾ ਦੌਰਾ ਕਰਨਾ ਹੈ, ਜਿਸ ਦੇ ਲਈ ਟੀਮ ਦਾ ਐਲਾਨ ਹੋ ਗਿਆ ਹੈ। ਵਾਰਨਰ ਨੇ ਕਿਹਾ ਕਿ ਮੇਰੇ ਨਜ਼ਰੀਏ 'ਚ ਮੈਂ ਆਸਟਰੇਲੀਆ ਲਈ ਖੇਡਣਾ ਚਾਹੁੰਦਾ ਹਾਂ ਅਤੇ ਬਾਕੀ ਖਿਡਾਰੀ ਵੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇਕਰ ਉਸ ਨੂੰ ਲੈ ਕੇ ਕੁੱਝ ਨਹੀਂ ਹੁੰਦਾ ਹੈ ਤਾਂ ਅਸੀਂ ਬੰਗਲਾਦੇਸ਼ ਦੌਰੇ 'ਤੇ ਨਹੀਂ ਜਾਵਾਂਗੇ, ਜੇਕਰ ਐਮ. ਓ. ਯੂ. ਨਹੀਂ ਹੁੰਦਾ ਹੈ ਤਾਂ ਸ਼ਾਇਦ ਏਸ਼ੇਜ ਵੀ ਨਾ ਹੋਵੇ।
ਆਸਟਰੇਲੀਆ ਨੂੰ ਹਾਲਾਂਕਿ ਸਭ ਤੋਂ ਜ਼ਿਆਦਾ ਨੁਕਸਾਨ ਅਕਤੂਬਰ 'ਚ 5 ਇਕ ਰੋਜ਼ਾ ਮੈਚਾਂ ਲਈ ਭਾਰਤ ਦਾ ਦੌਰਾ ਨਹੀਂ ਕਰਨ ਨਾਲ ਹੋ ਸਕਦਾ ਹੈ। ਨਾਰਾਜ਼ ਭਾਰਤ ਅਜਿਹੇ 'ਚ 2018-19 'ਚ ਆਸਟਰੇਲੀਆ ਦੌਰੇ 'ਚ ਇਨਕਾਰ ਕਰ ਸਕਦਾ ਹੈ, ਜੋ ਕ੍ਰਿਕਟ ਆਸਟਰੇਲੀਆ ਲਈ ਜ਼ਿਆਦਾ ਕਮਾਈ ਦਾ ਜ਼ਰੀਆ ਹੈ।


Related News