ਸਾਕਸ਼ੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ''ਚ ਪੁੱਜੀ

Monday, Mar 20, 2023 - 09:25 PM (IST)

ਸਾਕਸ਼ੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ''ਚ ਪੁੱਜੀ

ਨਵੀਂ ਦਿੱਲੀ : ਭਾਰਤ ਦੀ ਸਾਕਸ਼ੀ (52 ਕਿੱਲੋਗ੍ਰਾਮ) ਨੇ ਕਜ਼ਾਕਿਸਤਾਨ ਦੀ ਜਜੀਰਾ ਉਰਾਬਾਇਵਾ ਨੂੰ 5-0 ਨਾਲ ਹਰਾ ਕੇ ਸੋਮਵਾਰ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਏਸ਼ੀਆਈ ਚੈਂਪੀਅਨਸ਼ਿਪ 2021 ਦੀ ਕਾਂਸੇ ਦਾ ਮੈਡਲ ਜੇਤੂ ਸਾਕਸ਼ੀ ਨੇ ਆਪਣੇ ਕੱਦ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਵਿਰੋਧੀ ਮੁੱਕੇਬਾਜ਼ 'ਤੇ ਦਮਦਾਰ ਮੁੱਕੇ ਜੜੇ। 

ਉਸ ਨੇ ਉਸ ਨੂੰ ਜਵਾਬੀ ਹਮਲੇ ਦਾ ਮੌਕਾ ਨਹੀਂ ਦਿੱਤਾ। ਉਸ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਉਮੀਦ ਤੋਂ ਬਿਹਤਰ ਖੇਡ ਦਿਖਾਈ। ਉਹ ਚੰਗੀ ਮੁੱਕੇਬਾਜ਼ ਹੈ ਤੇ ਮੈਨੂੰ ਲੱਗਾ ਕਿ ਇਹ ਫਸਵਾਂ ਮੁਕਾਬਲਾ ਹੋਵੇਗਾ ਪਰ ਮੈਂ ਹਾਵੀ ਰਹੀ। ਦਿਨ 'ਚ ਪ੍ਰੀਤੀ (54 ਕਿਲੋਗ੍ਰਾਮ) ਆਖਰੀ 16 'ਚ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ 75 ਕਿਲੋਗ੍ਰਾਮ ਪ੍ਰੀ-ਕੁਆਰਟਰ ਫਾਈਨਲ 'ਚ ਮੈਕਸੀਕੋ ਦੀ ਵੈਨੇਸਾ ਔਰਟੀਜ਼ ਨਾਲ ਭਿੜੇਗੀ।


author

Tarsem Singh

Content Editor

Related News