ਸਾਕਸ਼ੀ, ਵਿਨੇਸ਼ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ''ਚ ਕੀਤਾ ਪ੍ਰਵੇਸ਼

07/07/2017 9:30:44 PM

ਲਖਨਊ— ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਅਗਲੇ ਮਹੀਨੇ ਪੈਰਿਸ 'ਚ ਹੋਣ ਵਾਲੀ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਕੁਸ਼ਤੀ ਮਹਾਸੰਘ ਡਬਲਯੂ. ਐਫ. ਆਈ. ਨੇ ਟੂਰਨਾਮੈਂਟ ਲਈ ਟੀਮ ਦਾ ਐਲਾਨ ਐਸ. ਟੀ. ਸੀ. ਲਖਨਊ 'ਚ ਵੱਖ-ਵੱਖ ਭਾਰ ਵਰਗਾਂ ਦੇ ਚੋਣ ਟਰਾਇਲ ਤੋਂ ਬਾਅਦ ਕੀਤਾ। ਰਿਓ ਓਲੰਪਿਕ 'ਚ 58 ਕਿ.ਗ੍ਰਾ 'ਚ ਕਾਂਸੀ ਤਮਗਾ ਜੇਤੂ ਸਾਕਸ਼ੀ ਨੇ 60 ਕਿ.ਗ੍ਰਾ 'ਚ ਆਉਣ ਤੋਂ ਬਾਅਦ ਮਈ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ। ਉਸ ਨੇ ਆਗਾਮੀ ਚੈਂਪੀਅਨਸ਼ਿਪ ਲਈ ਇਸ ਵਾਰ ਵਰਗ 'ਚ ਕੁਆਲੀਫਾਈ ਕੀਤਾ ਹੈ। ਏਸ਼ੀਆਈ ਚੈਂਪੀਅਨਸ਼ਿਪ ਦੀ ਇਕ ਹੋਰ ਚਾਂਦੀ ਤਮਗਾ ਵਿਨੇਸ਼ ਨੇ ਮਹਿਲਾਵਾਂ ਦੇ 48 ਕਿ.ਗ੍ਰਾ 'ਚ ਕੁਆਲੀਫਾਈ ਕੀਤਾ। ਵਿਨੇਸ਼ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਹਾਲਾਂਕਿ 55 ਕਿ.ਗ੍ਰਾ 'ਚ ਚਾਂਦੀ ਤਮਗਾ ਜਿੱਤਿਆ ਸੀ ਪਰ ਉਸ ਨੇ 48 ਕਿ.ਗ੍ਰਾ 'ਚ ਵਾਪਸੀ ਕੀਤੀ ਅਤੇ ਆਸਾਨੀ ਨਾਲ ਕੁਆਲੀਫਾਈ ਕੀਤਾ। ਵਿਸ਼ਵ ਚੈਂਪੀਅਨਸ਼ਿਪ 'ਚ ਜਗ੍ਹਾ ਬਣਾਉਣ ਵਾਲੀ ਬਾਕੀ ਪਹਿਲਾਵਾਨਾਂ 'ਚ ਸ਼ੀਤਲ 53 ਕਿ.ਗ੍ਰਾ, ਲਲਿਤਾ 55 ਕਿ.ਗ੍ਰਾ, ਪੂਜਾ ਢਾਂਡਾ 58 ਕਿ.ਗ੍ਰਾ, ਸ਼ਿਲਪੀ 63 ਕਿ.ਗ੍ਰਾ, ਨਵਜੋਤ ਕੌਰ 69 ਕਿ.ਗ੍ਰਾ ਅਤੇ ਪੂਜਾ 75 ਕਿ.ਗ੍ਰਾ ਸ਼ਾਮਲ ਹੈ। ਵਿਨੇਸ਼ ਤੋਂ ਇਲਾਵਾ ਕੋਈ ਵੀ ਫੋਗਾਟ ਭੈਣ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਵੇਗੀ ਕਿਉਂਕਿ ਗੀਤਾ ਅਤੇ ਬਬੀਤਾ ਨੇ ਟਰਾਇਲ 'ਚ ਹਿੱਸਾ ਨਹੀਂ ਲਿਆ ਜਦਕਿ ਰਿਤੂ ਅਤੇ ਸੰਗੀਤਾ ਕੁਆਲੀਫਾਈ ਕਰਨ 'ਚ ਨਾਕਾਮ ਰਹੀਆਂ।


Related News