ਗਰੀਬੀ ਦੇ ਬਾਵਜੂਦ ਵੀ ਸਕਾਰੀਆ ਨੇ ਨਹੀ ਮੰਨੀ ਹਾਰ, ਡੈਬਿਊ 'ਚ ਹਾਸਲ ਕੀਤੀ ਵਿਕਟ (ਵੀਡੀਓ)
Monday, Apr 12, 2021 - 10:50 PM (IST)
ਮੁੰਬਈ- ਰਾਜਸਥਾਨ ਰਾਇਲਜ਼ ਨੇ ਇਸ 22 ਸਾਲ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਨੂੰ 1.02 ਕਰੋੜ ਰੁਪਏ 'ਚ ਖਰੀਦਿਆ ਸੀ ਜਦਕਿ ਇਸ ਖਿਡਾਰੀ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਭਾਵਨਗਰ ਜਿਲੇ ਦੇ ਚੇਤਨ ਦੀ ਕਹਾਣੀ ਕਿਸੇ ਪ੍ਰੇਰਣਾ ਤੋਂ ਘੱਟ ਨਹੀ ਹੈ। ਪੂਰਾ ਪਰਿਵਾਰ ਆਰਥਿਕ ਤੰਗੀ ਦੇ ਬਾਵਜੂਦ ਗੁਜਾਰਾ ਕਰ ਰਿਹਾ ਸੀ ਅਤੇ ਹਾਲਾਤ ਇੰਨੇ ਖਰਾਬ ਸੀ ਕਿ ਪਿਛਲੇ ਸਾਲ ਉਸਦੇ ਘਰ 'ਚ ਟੀ. ਵੀ. ਵੀ ਨਹੀਂ ਸੀ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਇਸ ਖਿਡਾਰੀ ਦੇ ਜੀਵਨ 'ਚ ਇਕ ਸਮਾਂ ਅਜਿਹਾ ਵੀ ਸੀ ਜਦੋ ਉਸਦੇ ਕੋਲ ਪਾਉਣ ਦੇ ਲਈ ਬੂਟ ਵੀ ਨਹੀਂ ਸੀ ਫਿਰ ਉਸਦੀ ਗੇਂਦਬਾਜ਼ੀ ਨੂੰ ਦੇਖ ਕੇ ਸੌਰਾਸ਼ਟ ਦੇ ਉਸਦੇ ਸਾਥੀ ਸ਼ੇਲਡਨ ਜੈਕਸਨ ਨੇ ਉਸ ਨੂੰ ਬੂਟ ਗਿਫਟ ਕੀਤੇ ਸਨ। ਹਾਲਾਂਕਿ ਆਈ. ਪੀ. ਐੱਲ. 'ਚ ਡੈਬਿਊ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕੂਚ ਬਿਹਾਰ ਟਰਾਫੀ 'ਚ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਹ ਐੱਮ. ਆਰ. ਐੱਫ. ਪੇਸ ਅਕਾਦਮੀ 'ਚ ਆਸਟਰੇਲੀਆਈ ਦਿੱਗਜ ਗਲੇਨ ਮੈਕਗ੍ਰਾ ਨਾਲ ਵੀ ਟ੍ਰੇਨਿੰਗ ਕਰ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ
ਸਕਾਰੀਆ ਦੇ ਲਈ ਆਈ. ਪੀ. ਐੱਲ. ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਮੁਕਾਬਲਿਆਂ 'ਚ ਇਹ ਨੌਜਵਾਨ ਖਿਡਾਰੀ ਕਿਵੇਂ ਦਾ ਪ੍ਰਦਰਸ਼ਨ ਕਰਦਾ ਹੈ।
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2021 ਦਾ ਚੌਥਾ ਮੈਚ ਅੱਜ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਰਾਜਸਥਾਨ ਨੂੰ 222 ਦੌੜਾਂ ਦਾ ਟੀਚਾ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।