ਤੈਰਾਕ ਸਾਜਨ ਪ੍ਰਕਾਸ਼ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ
Sunday, Jun 27, 2021 - 08:38 PM (IST)
ਸਪੋਰਟਸ ਡੈਸਕ— ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਓਲੰਪਿਕ ਕੁਆਲੀਫ਼ਿਕੇਸ਼ਨ ਟਾਈਮ ਪਾਰ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ ਬਣ ਗਏ। ਉਨ੍ਹਾਂ ਨੇ ਰੋਮ ’ਚ ਸੇੱਟੇ ਕੋਲੀ ਟਰਾਫ਼ੀ ’ਚ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਵਰਗ ’ਚ ਇਕ ਮਿੰਟ 56.38 ਸਕਿੰਟ ਦਾ ਸਮਾਂ ਕੱਢਿਆ। ਰੀਓ ਓਲੰਪਿਕ 2016 ਖੇਡ ਚੁੱਕੇ ਸਾਜਨ ਟੋਕੀਓ ਓਲੰਪਿਕ ‘ਏ’ ਸਟੈਂਡਰਡ ’ਚ ਪ੍ਰਵੇਸ਼ ’ਚ 0.1 ਸਕਿੰਟ ਤੋਂ ਕਾਮਯਾਬ ਰਹੇ। ਟੋਕੀਓ ਓਲੰਪਿਕ ਏ ਸਟੈਂਡਰਡ 56.48 ਸਕਿੰਟ ਹੈ। ਕੇਰਲ ਦੇ ਇਸ ਤੈਰਾਕ ਨੇ ਪਿਛਲੇ ਹਫ਼ਤੇ ਬੇਲਗ੍ਰੇਡ ਟਰਾਫ਼ੀ ਤੈਰਾਕੀ ਪ੍ਰਤੀਯੋਗਿਤਾ ’ਚ ਇਕ ਮਿੰਟ 56.96 ਸਕਿੰਟ ਦਾ ਸਮਾਂ ਕੱਢਿਆ ਸੀ।