ਐੱਸ. ਆਈ. ਐੱਫ. ਨੇ ਸਾਜਨ ਪ੍ਰਕਾਸ਼ ਨੂੰ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ
Saturday, Jul 03, 2021 - 07:59 PM (IST)
ਨਵੀਂ ਦਿੱਲੀ— ਭਾਰਤੀ ਤੈਰਾਕੀ ਮਹਾਸੰਘ (ਐੱਸ. ਐੱਫ. ਆਈ.) ਨੇ ਓਲੰਪਿਕ ਲਈ ਸਿੱਧੇ ਕੁਆਲੀਫ਼ਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਦੇ ਨਾਂ ਦੀ ਸਿਫ਼ਾਰਸ਼ ਅਰਜੁਨ ਪੁਰਸਕਾਰ ਲਈ ਕੀਤੀ ਹੈ। ਐੱਸ. ਐੱਫ. ਆਈ. ਨੇ ਧਿਆਨਚੰਦ ਪੁਰਸਕਾਰ ਲਈ ਤਜਰਬੇਕਾਰ ਕੋਚ ਕਮਲੇਸ਼ ਨਾਨਾਵਟੀ ਦਾ ਨਾਂ ਭੇਜਿਆ ਹੈ। ਲਗਾਤਾਰ ਦੂਜੇ ਸਾਲ ਸਾਜਨ ਪ੍ਰਕਾਸ਼ ਦਾ ਨਾਂ ਅਰੁਜਨ ਪੁਰਸਕਾਰ ਲਈ ਨਾਂ ਭੇਜਿਆ ਗਿਆ ਹੈ ਜੋ ਟੋਕੀਓ ’ਚ ਆਪਣੇ ਦੂਜੇ ਓਲੰਪਿਕ ਲਈ ਹਿੱਸਾ ਲੈਣਗੇ।
ਕੇਰਲ ਦੇ ਇਸ 27 ਸਾਲ ਦੇ ਤੈਰਾਕ ਨੇ ਪਿਛਲੇ ਹਫ਼ਤੇ ਇਟਲੀ ਦੇ ਰੋਮ ’ਚ ਸੇਟੇ ਕੋਲੀ ਟਰਾਫ਼ੀ ’ਚ ਪੁਰਸ਼ਾਂ ਦੀ 200 ਮੀਟਰ ਬਟਰਫ਼ਲਾਈ ਮੁਕਾਬਲੇ ’ਚ 1:56:36 ਸਕਿੰਟ ਦਾ ਸਮਾਂ ਕੱਢ ਕੇ ਟੋਕੀਓ ਓਲੰਪਿਕ ਲਈ ‘ਏ’ ਕੱਟ ਨਾਲ ਕੁਆਲੀਫ਼ਾਈ ਕੀਤਾ ਸੀ। ਤਪਨ ਪਾਣੀਗ੍ਰਹੀ ਨੂੰ ਦੋ੍ਰਣਾਚਾਰਿਆ ਪੁਰਸਕਾਰ (ਲਾਈਫ਼ ਟਾਈਮ ਵਰਗ) ’ਚ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਨੇ ਪੈਰਾ ਤੈਰਾਕੀ ’ਚ ਕਈ ਰਾਸ਼ਟਰੀ ਅਤੇ ਕੌਮਾਂਤਰੀ ਚੈਂਪੀਅਨ ਤਿਆਰ ਕਰਨ ’ਚ ਕਾਫ਼ੀ ਯੋਗਦਾਨ ਦਿੱਤਾ ਹੈ।