ਸਾਇਨਾ ਅਤੇ ਸ਼੍ਰੀਕਾਂਤ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ
Friday, Mar 08, 2019 - 10:56 AM (IST)

ਬਰਮਿੰਘਮ— ਭਾਰਤ ਦੇ ਚੋਟੀ ਦੇ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਸੰਘਰਸ਼ਪੂਰਨ ਜਿੱਤ ਦੇ ਨਾਲ ਵੀਰਵਾਰ ਨੂੰ ਇੱਥੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਾਇਨਾ ਨੇ ਡੈਨਮਾਰਕ ਦੀ ਲਾਈਨ ਹੋਮਾਰਕ ਜਾਰਸਫੇਲਟ ਖਿਲਾਫ ਸ਼ੁਰੂ 'ਚ ਪਿੱਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ 8-21, 21-16, 12-13 ਨਾਲ ਜਿੱਤ ਦਰਜ ਕੀਤੀ।
ਸਤਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਜੋਨਾਥਨ ਕ੍ਰਿਸਟੀ ਨੂੰ 21-17, 11-21, 21-12 ਨਾਲ ਹਰਾਇਆ। ਇਹ ਪਿਛਲੇ ਤਿੰਨ ਮੁਕਾਬਲਿਆਂ 'ਚ ਇੰਡੋਨੇਸ਼ੀਆ ਦੇ ਖਿਡਾਰੀ 'ਤੇ ਉਨ੍ਹਾਂ ਦੀ ਪਹਿਲੀ ਜਿੱਤ ਹੈ। ਅਗਲੇ ਦੌਰ 'ਚ ਸਾਇਨਾ ਦਾ ਸਾਹਮਣਾ ਆਪਣੀ ਸਖਤ ਵਿਰੋਧੀ ਚੀਨੀ ਤਾਈਪੈ ਦੀ ਤਾਈ ਜੁ ਯਿੰਗ ਨਾਲ ਹੋ ਸਕਦਾ ਹੈ ਜਿਨ੍ਹਾਂ ਨੇ ਇਸ ਭਾਰਤੀ ਨੂੰ ਪਿਛਲੇ 12 ਮੁਕਾਬਲਿਆਂ 'ਚ ਹਰਾਇਆ ਹੈ। ਸ਼੍ਰੀਕਾਂਤ ਦਾ ਸਾਹਮਣਾ ਵਿਸ਼ਵ 'ਚ ਨੰਬਰ ਇਕ ਜਾਪਾਨੀ ਖਿਡਾਰੀ ਕੇਂਟੋ ਮੋਮੋਟਾ ਨਾਲ ਹੋਵੇਗਾ ਜਿਨ੍ਹਾਂ ਨੇ ਪਿਛਲੇ ਸੈਸ਼ਨ 'ਚ ਪੰਜ ਮੌਕਿਆਂ 'ਤੇ ਇਸ ਭਾਰਤੀ ਨੂੰ ਹਰਾਇਆ ਹੈ।