ਚਾਇਨਾ ਓਪਨ 'ਚ ਸਾਈ ਪ੍ਰਣੀਤ ਦੀ ਜੇਤੂ ਸ਼ੁਰੂਆਤ, ਦੂਜੇ ਦੌਰ ਬਣਾਈ ਜਗ੍ਹਾ

09/20/2019 10:52:53 AM

ਸਪੋਰਟਸ ਡੈਸਕ— ਵਰਲਡ ਚੈਂਪੀਅਨ ਅਤੇ ਪੰਜਵੇਂ ਦਰਜੇ ਦੀ ਭਾਰਤ ਦੀ ਪੀ. ਵੀ. ਸਿੰਧੂ ਇਥੇ ਚੱਲ ਰਹੇ ਚਾਇਨਾ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਬੀਤੇ ਦਿਨ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਹਾਰ ਦੇ ਨਾਲ ਸਫਰ ਨਿਰਾਸ਼ਾਜਨਕ ਰੂਪ ਨਾਲ ਖ਼ਤਮ ਹੋ ਗਿਆ ਜਦ ਕਿ ਪੁਰਸ਼ ਸਿੰਗਲ ਵਰਗ 'ਚ ਬੀ.ਸਾਈ ਪ੍ਰਣੀਤ ਨੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ 'ਚ ਹੁਣ ਇਕੋ ਇਕ ਭਾਰਤੀ ਚੁਣੌਤੀ ਪ੍ਰਣੀਤ ਰਹਿ ਗਏ ਹਨ ਜਦ ਕਿ ਹੋਰ ਸਾਰੇ ਭਾਰਤੀ ਖਿਡਾਰੀ ਦੂਜੇ ਦੌਰ ਤੱਕ ਬਾਹਰ ਹੋ ਗਏ ਹਨ। ਪ੍ਰਣੀਤ ਨੇ ਚੀਨ ਦੇ ਲੂ ਗੁਆਂਗ ਜੂ ਨੂੰ 48 ਮਿੰਟ 'ਚ 21-19,21-19 ਨਾਲ ਹਰਾਇਆ । ਪ੍ਰਣੀਤ ਦਾ ਕੁਆਟਰ ਫਾਈਨਲ 'ਚ ਸੱਤਵੀਂ ਸੀਡ ਇੰਡੋਨੇਸ਼ੀਆ ਦੇ ਐਂਥਨੀ ਗਿੰਟਿੰਗ ਨਾਲ ਮੁਕਾਬਲਾ ਹੋਵੇਗਾ।PunjabKesariਓਲੰਪਿਕ ਸਪੋਰਟਸ ਸੈਂਟਰ ਸ਼ਿਨਚੇਂਗ ਜਿਮਨੇਜੀਅਮ 'ਚ ਖੇਡਿਆ ਗਿਆ ਇਹ ਮੁਕਾਬਲਾ ਕੁੱਲ ਇਕ ਘੰਟਾ 12 ਮਿੰਟ ਤੱਕ ਚੱਲਿਆ। ਦੋਨਾਂ ਖਿਡਾਰੀਆਂ ਦੇ ਵਿਚਾਲੇ ਇਹ ਹੁਣ ਤੱਕ ਦਾ ਪੰਜਵਾਂ ਮੈਚ ਸੀ। ਪ੍ਰਣੀਤ ਨੇ ਇਸ ਪੰਜ 'ਚੋਂ ਚਾਰ ਮੁਕਾਬਲੇ ਜਿੱਤੇ ਹਨ ਜਦ ਕਿ ਥਾਈਲੈਂਡ ਦੇ ਖਿਡਾਰੀ ਨੂੰ ਸਿਰਫ ਇਕ ਮੈਚ 'ਚ ਜਿੱਤ ਮਿਲੀ ਸੀ। ਮੈਚ ਦੀ ਸ਼ੁਰੂਆਤ ਤੋਂ ਹੀ ਦੋਨਾਂ ਖਿਡਾਰੀਆਂ ਦੇ ਵਿਚਾਲੇ ਟਕਰ ਦੇਖਣ ਨੂੰ ਮਿਲੀ। ਪਹਿਲੀ ਗੇਮ 'ਚ ਦੋਨਾਂ ਖਿਡਾਰੀਆਂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਇਕ ਸਮੇਂ ਸਕੋਰ 5-5 ਨਾਲ ਬਰਾਬਰ ਸੀ।

ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਬੜ੍ਹਤ ਬਣਾ ਲਈ ਅਤੇ ਫਿਰ ਗੇਮ ਜਿੱਤ ਲਈ। ਦੂਜੀ ਗੇਮ 'ਚ ਥਾਈਲੈਂਡ ਦੇ ਖਿਡਾਰੀ ਨੇ ਵਾਪਸੀ ਕੀਤੀ। ਗੇਮ ਬੇਹੱਦ ਕਰੀਬੀ ਰਿਹਾ।  ਸੂਪਾਨਿਊ ਨੇ ਸ਼ੁਰੂਆਤ ਚੰਗੀ ਕੀਤੀ ਪਰ ਬ੍ਰੇਕ ਤੋਂ ਪਹਿਲਾਂ ਪ੍ਰਣੀਤ ਨੇ ਸਕੋਰ 10-10 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਥਾਈਲੈਂਡ ਦੇ ਖਿਡਾਰੀ ਨੇ ਬ੍ਰੇਕ ਤੋਂ ਬਾਅਦ ਜ਼ਿਆਦਾ ਗਲਤੀਆਂ ਨਹੀਂ ਕੀਤੀਆਂ ਅਤੇ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਖੜਾ ਕੀਤਾ।

ਤੀਜੀ ਗੇਮ ਪੂਰੀ ਤਰ੍ਹਾਂ ਨਾਲ ਪ੍ਰਣੀਤ ਦੇ ਨਾਮ ਰਿਹਾ। ਉਨ੍ਹਾਂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਸੂਪਾਨਿਊ ਨੂੰ ਵਾਪਸੀ ਦਾ ਮੌਕਾ ਨਾ ਦਿੰਦੇ ਹੋਏ ਮੈਚ ਜਿੱਤ ਅਗਲੇ ਦੌਰ 'ਚ ਦਾਖਲ ਕੀਤਾ।


Related News