ਸਹਿਰ ਅਟਵਾਲ ਨੇ ਤਵੇਸਾ ਅਤੇ ਨੇਹਾ ਦੇ ਨਾਲ ਬਣਾਈ ਬੜ੍ਹਤ

07/25/2018 9:54:57 PM

ਹੋਸੁਰ : ਸਹਿਰ ਅਟਵਾਲ ਨੇ ਅੱਜ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ 10ਵੇਂ ਚਰਣ 'ਚ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਅੰਡਰ 70 ਦੇ ਸਕੋਰ ਨਾਲ ਸੰਯੁਕਤ ਬੜ੍ਹਤ ਬਣਾ ਲਈ। ਸਹਿਰ ਨੇ ਤਜ਼ਰਬੇਕਾਰ ਤਵੇਸਾ ਮਲਿਕ ਅਤੇ ਨੇਹਾ ਤ੍ਰਿਪਾਠੀ ਦੇ ਨਾਲ ਸੰਯੁਕਤ ਬੜ੍ਹਤ ਬਣਾ ਕੇ ਰੱਖੀ ਹੈ ਜੋ ਡਬਲਿਊ. ਪੀ. ਜੀ. ਟੀ. ਆਰਡਰ ਆਫ ਮੈਰਿਟ ਦੇ ਸਿਖਰ ਦੋ ਸਥਾਨ 'ਤੇ ਕਾਬਿਜ਼ ਹੈ। ਇਨ੍ਹਾਂ ਤਿਨਾਂ ਦੇ ਇਲਾਵਾ ਅਮਦੀਪ ਦ੍ਰਾਲ ਅੰਡਰ ਸਕੋਰ ਬਣਾਉਣ ਵਾਲੀ ਇਕ ਹੋਰ ਗੋਲਫਰ ਰਹੀ ਅਤੇ ਉਹ ਇਕ ਅੰਡਰ 71 ਦੇ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਹੈ। ਵਾਣੀ ਕਪੂਰ ਇਕ ਓਵਰ 73 ਦੇ ਸਕੋਰ ਨਾਲ ਗੌਰਿਕਾ ਬਿਸ਼ਨੋਈ ਦੇ ਨਾਲ ਸੰਯੁਕਤ ਰੂਪ ਨਾਲ ਪੰਜਵੇਂ ਸਥਾਨ 'ਤੇ ਹੈ।


Related News