ਅਨੀਸ਼ ਨੇ ਰੈਪਿਡ ਫਾਇਰ ਪਿਸਟਲ ’ਚ ਕਾਂਸੀ ਜਿੱਤੀ

Thursday, Feb 12, 2026 - 12:26 PM (IST)

ਅਨੀਸ਼ ਨੇ ਰੈਪਿਡ ਫਾਇਰ ਪਿਸਟਲ ’ਚ ਕਾਂਸੀ ਜਿੱਤੀ

ਨਵੀਂ ਦਿੱਲੀ– ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਨੀਸ਼ ਭਾਨਵਾਲਾ ਨੇ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਜਿੱਤਿਆ। ਅਨੀਸ਼ ਦਾ ਏਸ਼ੀਆਈ ਚੈਂਪੀਅਨਸ਼ਿਪ ’ਚ ਇਹ ਤੀਜਾ ਤਮਗਾ ਹੈ। ਐਡ੍ਰੀਅਨ ਕ੍ਰਮਾਕਰ ਨੇ 50 ਮੀਟਰ ਰਾਈਫਲ ਪ੍ਰੋਨ ਜੂਨੀਅਰ ਪੁਰਸ਼ ਵਰਗ ’ਚ ਤੇ ਜੂਨੀਅਰ ਪੁਰਸ਼ 25 ਮੀਟਰ ਆਰ. ਐੱਫ. ਪੀ. ’ਚ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ। ਭਾਰਤ ਦੇ ਹੁਣ 41 ਸੋਨ, 19 ਚਾਂਦੀ ਤੇ 15 ਕਾਂਸੀ ਤਮਗੇ ਹੋ ਗਏ ਹਨ।


author

Tarsem Singh

Content Editor

Related News